ਸੋਸ਼ਲ ਮੀਡੀਆ ਦੇ ਆਦੀ ਨੌਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ, 4 ਹਫ਼ਤਿਆਂ ’ਚ ਆਦਤ 'ਤੇ ਇੰਝ ਪਾ ਸਕਦੇ ਹੋ ਕਾਬੂ
Sunday, Mar 03, 2024 - 04:07 PM (IST)
ਜਲੰਧਰ (ਇੰਟ)- ਇਕ ਅਧਿਐਨ ਵਿਚ ਇਸ ਗੱਲ ਨੂੰ ਲੈ ਕੇ ਖੋਜ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। 75 ਫ਼ੀਸਦੀ ਤੋਂ ਵੱਧ ਨੌਜਵਾਨ ਹਰ ਘੰਟੇ ਆਪਣੇ ਫ਼ੋਨ ਵੇਖਦੇ ਹਨ ਅਤੇ ਉਨ੍ਹਾਂ ’ਚੋਂ ਅੱਧੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਡਿਵਾਈਸਾਂ ਦੇ ਆਦੀ ਹੋ ਗਏ ਹਨ। ਖੋਜੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਆਦਤ ਨੂੰ 4 ਹਫ਼ਤਿਆਂ ’ਚ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਦੀ ਆਦਤ ਦੀ ਤੁਲਨਾ ਸਿਗਰੇਟ ਨਾਲ
ਕਈ ਲੋਕ ਸੋਸ਼ਲ ਮੀਡੀਆ ਦੀ ਆਦਤ ਦੀ ਤੁਲਨਾ ਸਿਗਰੇਟ ਨਾਲ ਕਰਦੇ ਹਨ। ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ’ਤੇ ਕਿੰਨੇ ਲਾਈਕ ਮਿਲੇ ਇਸ ਨੂੰ ਵੇਖਣ ਦੀ ਇੱਛਾ ਇਕ ਨਵੀਂ ਕਿਸਮ ਦੀ ‘ਸਿਗਰਟਨੋਸ਼ੀ ਦੀ ਲਾਲਸਾ’ ਹੈ। ਹੋਰਨਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ’ਤੇ ਬੇਚੈਨੀ ਨਵੀਆਂ ਤਕਨੀਕਾਂ ਬਾਰੇ ਨੈਤਿਕ ਘਬਰਾਹਟ ਦਾ ਅਗਲਾ ਦੌਰ ਹੈ। ਖੋਜੀਆਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਹਵਾਲੇ ਦਿੰਦਿਆਂ ਕਿਹਾ ਹੈ ਕਿ ਉਹ ਟਿਕ-ਟਾਕ ਦੇ 1000 ਫ਼ੀਸਦੀ ਆਦੀ ਹਨ। ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਇਹ ਉਨ੍ਹਾਂ ਦੇ ਦਿਮਾਗ ’ਤੇ ਕਬਜ਼ਾ ਕਰ ਰਿਹਾ ਹੈ ਪਰ ਉਹ ਇਸ ਤੋਂ ਦੂਰ ਨਹੀਂ ਹੋ ਸਕਦੇ ਹਨ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਮਹਾਦੇਵ ਐਪ ਸਕੈਮ ’ਚ ਸ਼ਾਮਲ ਲੋਕਾਂ ਖ਼ਿਲਾਫ਼ ਤੇਜ਼ ਹੋਈ ਜਾਂਚ
ਬਹੁਤ ਸਾਰੇ ਲੋਕ ਅਜੇ ਵੀ ਆਨਲਾਈਨ ਬਿਤਾਏ ਗਏ ਸਮੇਂ ਨੂੰ ਲੈਕੇ ਅਸਹਿਜ ਮਹਿਸੂਸ ਕਰਦੇ ਹਨ ਅਤੇ ਅਕਸਰ ਹੈਰਾਨ ਹੁੰਦੇ ਹਨ ਕਿ ਕੀ ਉਹ ਆਦੀ ਹਨ? ਸੋਸ਼ਲ ਮੀਡੀਆ ਦੀ ਵਰਤੋਂ ’ਤੇ 2010 ਦੇ ਦਹਾਕੇ ਦੇ ਸ਼ੁਰੂਆਤੀ ਅਧਿਐਨ ਸਰੀਰ ’ਤੇ ਪ੍ਰਭਾਵ, ਖਾਣ ਦੀਆਂ ਆਦਤਾਂ ਦੇ ਵਿਕਾਰ ਅਤੇ ਸਮਾਜਿਕ ਤੁਲਨਾ ਦੇ ਨਾਂਹਪੱਖੀ ਪ੍ਰਭਾਵ ਵਿਖਾਉਂਦੇ ਹਨ। ਇਸ ਦੇ ਉਲਟ ਹੋਰ ਅਧਿਐਨ ਸੋਸ਼ਲ ਮੀਡੀਆ ਦੇ ਮਾਨਸਿਕ ਸਿਹਤ ਲਾਭਾਂ ਵੱਲ ਇਸ਼ਾਰਾ ਕਰਦੇ ਹਨ, ਜਿਸ ਵਿਚ ਸਮਾਜਿਕ ਤੰਦਰੁਸਤੀ, ਮਜ਼ਬੂਤ ਦੋਸਤੀ ਅਤੇ ਵੱਖ-ਵੱਖ ਨਜ਼ਰੀਆਂ ਦਾ ਸੌਖਾ ਹੋਣਾ ਸ਼ਾਮਲ ਹੈ।
ਇੰਝ ਪਾ ਸਕਦੇ ਹਾਂ ਆਦਤ ’ਤੇ ਕਾਬੂ
ਅਧਿਐਨ ਵਿਚ ਵੱਖ-ਵੱਖ ਕਿਸਮ ਦੀਆਂ ਸੋਸ਼ਲ ਮੀਡੀਆ ਆਦਤਾਂ ਵਾਲੇ 500 ਤੋਂ ਵੱਧ ਕਾਲਜ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਨਾਲ ਆਪਣੇ ਮੌਜੂਦਾ ਸਬੰਧਾਂ ’ਤੇ ਵਿਚਾਰ ਕਰਕੇ ਸ਼ੁਰੂਆਤ ਕੀਤੀ ਅਤੇ ਫਿਰ ਉਨ੍ਹਾਂ ਤਬਦੀਲੀਆਂ ਲਈ ਟੀਚਾ ਨਿਰਧਾਰਤ ਕੀਤਾ, ਜੋ ਉਹ ਕਰਨਾ ਚਾਹੁੰਦੇ ਹਨ। ਇਸ ਵਿਚ ਬਿਨਾਂ ਸੋਚੇ-ਸਮਝੇ ‘ਸਕ੍ਰਾਲ’ ਕਰਨ ਵਿਚ ਘੱਟ ਸਮਾਂ ਬਿਤਾਉਣਾ, ਕਿਸੇ ਐਪ ’ਤੇ ਆਪਣੇ ਆਪ ਨੂੰ ਉਤੇਜਿਤ ਨਾ ਕਰਨਾ ਜਾਂ ਬੈੱਡਰੂਮ ਵਿਚ ਫ਼ੋਨ ਲੈ ਕੇ ਨਾ ਸੌਣਾ ਸ਼ਾਮਲ ਹੋ ਸਕਦਾ ਹੈ।
4 ਹਫ਼ਤਿਆਂ ਤੱਕ ਹਿੱਸਾ ਲੈਣ ਵਾਲੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿਚ ਮਿਲੀ ਸਫ਼ਲਤਾ ਦੀ ਜਾਣਕਾਰੀ ਦਿੰਦੇ ਹਨ। ਉਹ ‘ਜਰਨਲਿੰਗ’ (ਡਾਇਰੀ ਲਿਖਣ) ਅਤੇ ਮਿਆਰੀ ਮਨੋਵਿਗਿਆਨਕ ਸਰਵੇਖਣਾਂ ਰਾਹੀਂ ਆਪਣੀਆਂ ਭਾਵਨਾਵਾਂ ਅਤੇ ਅਨੁਭਵਾਂ ਨੂੰ ਦੱਸਦੇ ਹਨ, ਜੋ ਸੋਸ਼ਲ ਮੀਡੀਆ ਦੀ ਆਦਤ ਅਤੇ ਹੋਰ ਮਾਨਸਿਕ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਸਾਉਂਦੇ ਹਨ। ਮੁੱਢਲਾ ਸਰਵੇਖਣ ਸੰਕੇਤ ਕਰਦਾ ਹੈ ਕਿ 4 ਹਫ਼ਤਿਆਂ ਦੀ ਦਖ਼ਲਅੰਦਾਜ਼ੀ ਉਨ੍ਹਾਂ ਲੋਕਾਂ ’ਚ ਸੋਸ਼ਲ ਮੀਡੀਆ ਦੀ ਆਦਤ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੰਦੀ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਆਦਤ ਦੇ ਸਮੱਸਿਆ ਵਾਲੇ ਜਾਂ ਕਲੀਨਿਕਲ ਪੱਧਰਾਂ ਤੋਂ ਸ਼ੁਰੂਆਤ ਕੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8