ਸੇਬਾਂ ਨਾਲ ਭਰੇ ਟਰੱਕ ਅਤੇ ਕਾਰ ’ਚੋਂ 70 ਕਿੱਲੋ ਭੁੱਕੀ ਬਰਾਮਦ, 3 ਗ੍ਰਿਫਤਾਰ

Tuesday, Sep 20, 2022 - 06:04 PM (IST)

ਸੇਬਾਂ ਨਾਲ ਭਰੇ ਟਰੱਕ ਅਤੇ ਕਾਰ ’ਚੋਂ 70 ਕਿੱਲੋ ਭੁੱਕੀ ਬਰਾਮਦ, 3 ਗ੍ਰਿਫਤਾਰ

ਸੁਜਾਨਪੁਰ (ਜੋਤੀ) : ਸੁਜਾਨਪੁਰ ਪੁਲਸ ਨੇ ਇਕ ਟਰੱਕ ਅਤੇ ਕਾਰ ’ਚੋਂ 70 ਕਿੱਲੋ ਭੁੱਕੀ ਸਮੇਤ 3 ਲੋਕਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸੁੰਦਰਚੱਕ ਮੋੜ ਦੇ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਕੁਝ ਲੋਕ ਜੰਮੂ ਕਸ਼ਮੀਰ ਤੋਂ ਭੁੱਕੀ ਲੈ ਕੇ ਮਾਧੋਪੁਰ ਦੇ ਰਸਤੇ ਪੰਜਾਬ ਵਿਚ ਆ ਰਹੇ ਹਨ। ਇਸ ਮੌਕੇ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਇਕ ਕਾਰ ਪੀਬੀ 10 ਈ. ਐੱਫ 9072 ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ’ਚੋਂ 20 ਕਿੱਲੋ ਭੁੱਕੀ ਬਰਾਮਦ ਕੀਤੀ ਅਤੇ ਕਾਰ ਚਾਲਕ ਦੀ ਪਹਿਚਾਣ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ। 

ਕਾਰ ਦੇ ਪਿੱਛੇ ਆ ਰਹੇ ਸੇਬ ਨਾਲ ਭਰੇ ਟਰੱਕ ਐੱਚ. ਪੀ 12ਏ-8834 ਨੂੰ ਚੈੱਕ ਕੀਤਾ ਤਾਂ ਉਸ ’ਚੋਂ 50 ਕਿੱਲੋ ਭੁੱਕੀ ਬਰਾਮਦ ਹੋਈ, ਜਿਸ ’ਚ ਅਮਰਜੀਤ ਪੁੱਤਰ ਵੀਰ ਸਿੰਘ ਵਾਸੀ ਤਰਨਤਾਰਨ ਅਤੇ ਹੀਰਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਹਿਲ ਅੰਮ੍ਰਿਤਸਰ ਸਵਾਰ ਸੀ। ਥਾਣਾ ਮੁਖੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਭੁੱਕੀ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਲਈ ਉਕਤ ਕਾਰ ਨੂੰ ਅੱਗੇ ਚਲਾਇਆ ਹੋਇਆ ਸੀ, ਜੋ ਕਿ ਟਰੱਕ ਨੂੰ ਰਸਤਾ ਸਾਫ ਹੋਣ ਸਬੰਧੀ ਜਾਣਕਾਰੀ ਦੇ ਰਹੀ ਸੀ। ਸੁਜਾਨਪੁਰ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News