ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’ (ਵੀਡੀਓ)
Sunday, Jul 18, 2021 - 06:36 PM (IST)
ਜਲੰਧਰ/ਗੋਰਾਇਆ (ਮੁਨੀਸ਼)— ਅਕਸਰ ਤੁਸੀਂ ਅਜਿਹੇ ਲੋਕ ਵੇਖੇ ਹੋਣਗੇ, ਜੋ ਕਿਸੇ ਗਾਇਕ ਦੇ ਫੈਨ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਛੋਟੇ ਜਿਹੇ ਬੱਚੇ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਗਾਇਕ ਜਾਂ ਫਿਰ ਕਿਸੇ ਗਾਣੇ ਦਾ ਫੈਨ ਨਾ ਹੋ ਕੇ ਸਗੋਂ ਭਗਵਾਨ ਸ਼ਿਵ ਜੀ ਦਾ ਫੈਨ ਹੈ। ਗੋਰਾਇਆ ਦਾ ਰਹਿਣ ਵਾਲੇ 7 ਸਾਲਾ ਬੱਚਾ ਆਪਣੇ ਮੰਤਰਾਂ ਨਾਲ ਵੱਡੇ-ਵੱਡੇ ਪੰਡਿਤਾਂ ਨੂੰ ਵੀ ਮਾਤ ਪਾਉਂਦਾ ਹੈ। ਗੋਰਾਇਆ ਦਾ ਰਹਿਣ ਵਾਲਾ ਤਨਮੇਅ ਬਜਾਜ ਸਿਰਫ਼ 7 ਸਾਲ ਦਾ ਹੈ ਅਤੇ ਉਸ ਨੂੰ ਕਰੀਬ 14 ਤਰ੍ਹਾਂ ਦੇ ਧਾਰਮਿਕ ਭਜਨ ਆਉਂਦੇ ਹਨ, ਭਾਵੇਂ ਉਹ ਸ਼ਿਵ ਚਾਲੀਸਾ ਹੋਵੇ ਜਾਂ ਫਿਰ ਹਨੂੰਮਾਨ ਚਾਲੀਸਾ ਹੋਵੇ।
4 ਸਾਲ ਦੀ ਉਮਰ ’ਚ ਸਿੱਖੇ ਮੰਤਰ, ਭਗਵਾਨ ਸ਼ਿਵ ਜੀ ਦਾ ਫੈਨ ਹੈ ਇਹ ਬੱਚਾ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਦੂਜੀ ਜਮਾਤ ’ਚ ਤਨਮੇਅ ਨੇ ਕਿਹਾ ਕਿ ਉਸ ਨੂੰ ਹਨੂੰਮਾਨ ਚਾਲੀਸਾ, ਸ਼ਿਵ ਚਾਲੀਸਾ, ਭਗਵਾਨ ਗਣੇਸ਼ ਜੀ ਦੇ ਮੰਤਰ ਮਹਾ ਮਿ੍ਰਤਯੂਅੰਨਜੈ ਮੰਤਰ, ਸੰਸਕ੍ਰਿਤ ਦੇ ਮੰਤਰ ਸਮੇਤ ਕਈ ਹੋਰ ਧਾਰਮਿਕ ਮੰਤਰ ਆਉਂਦੇ ਹਨ। ਉਸ ਨੇ ਦੱਸਿਆ ਕਿ ਇਹ ਸਭ ਉਸ ਨੇ ਕਿਸੇ ਵਿਅਕਤੀ ਤੋਂ ਨਹੀਂ ਸਗੋਂ ਭਗਵਾਨ ਜੀ ਦੇ ਆਸ਼ਿਰਵਾਦ ਸਦਕਾ ਖ਼ੁਦ ਹੀ ਸਿੱਖਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 4 ਸਾਲ ਦਾ ਸੀ ਤਾਂ ਉਸ ਨੇ ਇਹ ਸਭ ਬੋਲਣਾ ਸਿੱਖਿਆ ਸੀ।
ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ 'ਚ 20 ਨੂੰ ਫੇਰਬਦਲ ਦੀ ਸੰਭਾਵਨਾ, ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ਨੂੰ ਦੇਣਗੇ ਨਵਾਂ ਰੂਪ
ਆਪਣੇ ਸ਼ੌਂਕ ਦੱਸਦੇ ਹੋਏ ਉਸ ਨੇ ਕਿਹਾ ਕਿ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਹੈ ਤਾਂ ਉਹ ਜਲਦੀ ਉੱਠਦਾ ਹੈ, ਨਹੀਂ ਤਾਂ ਕਰੀਬ 11.30 ਤੋਂ ਪਹਿਲਾਂ ਨਹੀਂ ਉੱਠਦਾ। ਪੂਜਾ-ਪਾਠ ਕਰਨ ਦਾ ਬੇਹੱਦ ਸ਼ੌਂਕ ਹੈ। ਪੂਜਾ-ਪਾਠ ਵਿਚ ਕਦੇ ਸ਼ਿਵ ਚਾਲੀਸਾ ਕਰਨੀ ਨਹੀਂ ਛੱਡੀ। ਤਨਮੇਅ ਜਦੋਂ ਕਿਤੇ ਵੀ ਗਿਆ ਹੁੰਦਾ ਹੈ ਤਾਂ ਮਨ ’ਚ ਸ਼ਿਵ ਚਾਲੀਸਾ ਪੜ੍ਹਦਾ ਰਹਿੰਦਾ ਹੈ। ਉਹ ਕਿਸੇ ਗਾਇਕ ਦਾ ਫੈਨ ਨਹੀਂ ਹੈ ਸਿਰਫ਼ ਸ਼ਿਵ ਭਗਵਾਨ ਦਾ ਹੀ ਫੈਨ ਹੈ। ਭਜਨਾਂ ’ਚ ਉਹ ਸ਼ਿਵ ਚਾਲੀਸਾ, ਸ਼ਿਵ ਜੀ ਦੀ ਆਰਤੀ, ਅੰਬੇ ਮਾਂ ਜੀ ਦੀ ਆਰਤੀ ਸੁਣਨਾ ਪਸੰਦ ਕਰਦਾ ਹੈ। ਤਨਮੇਅ ਨੇ ਸ਼ਿਵ ਚਾਲੀਸਾ, ਮਹਾ ਮਿ੍ਰਤਯੂਅੰਨਜੈ ਮੰਤਰ ਸੁਣਾਉਣ ਦੇ ਨਾਲ-ਨਾਲ ਹਨੂੰਮਾਨ ਚਾਲੀਸਾ ਵੀ ਸੁਣਾਈ।
ਇਹ ਵੀ ਪੜ੍ਹੋ: ਪ੍ਰਧਾਨਗੀ ਦੀਆਂ ਚਰਚਾਵਾਂ ਦੌਰਾਨ ਹੁਣ ਹੁਸ਼ਿਆਰਪੁਰ 'ਚ ਲੱਗੇ ਨਵਜੋਤ ਸਿੱਧੂ ਦੇ ਹੱਕ 'ਚ ਬੋਰਡ
ਪਰਿਵਾਰ ਨਾਲ ਬੈਠ ਕੇ ਕਰਦਾ ਹੈ ਪਾਠ-ਪੂਜਾ
ਪਿਤਾ ਮਾਨਿਕ ਬਜਾਜ ਨੇ ਦੱਸਿਆ ਕਿ ਉਹ ਘਰ ’ਚ ਸਵੇਰੇ ਅਤੇ ਸ਼ਾਮ ਨੂੰ ਦੋ ਸਮੇਂ ਮਾਤਾ ਰਾਣੀ ਜੀ ਦੀ ਜੋਤ ਜ਼ਰੂਰ ਜਗਾਉਂਦੇ ਹਨ। ਹਰ ਆਰਤੀ ’ਚ ਤਨਮੇਅ ਉਨ੍ਹਾਂ ਦੇ ਨਾਲ ਮੰਦਿਰ ’ਚ ਬੈਠ ਕੇ ਪਰਿਵਾਰ ਸਮੇਤ ਪਾਠ ਕਰਦਾ ਹੈ। ਤਨਮੇਅ ਦੀ ਛੋਟੀ ਉਮਰ ਤੋਂ ਹੀ ਧਾਰਮਿਕ ਭਜਨਾਂ ਵੱਲ ਜ਼ਿਆਦਾ ਦਿਲਚਸਪੀ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀ. ਵੀ. ਵੇਖਣ ਸਮੇਂ ਵੀ ਉਹ ਧਾਰਿਮਕ ਚੈਨਲਸ ਹੀ ਵੇਖਣਾ ਪਸੰਦ ਕਰਦਾ ਹੈ। ਦਾਦਾ ਨੇ ਗੱਲਬਾਤ ਕਰਦੇ ਕਿਹਾ ਕਿ ਜੇਕਰ ਟੀ. ਵੀ. ਵਿਚ ਕੋਈ ਖਬਰਾਂ ਦਾ ਚੈਨਲ ਜਾਂ ਫਿਰ ਕੋਈ ਫ਼ਿਲਮ ਲਗਾਈ ਹੋਵੇ ਤਾਂ ਤਨਮੇਅ ਚੈਨਲ ਬਦਲ ਕੇ ਧਾਰਮਿਕ ਚੈਨਲ ਦਿਵਿਅ ਲਗਾ ਲੈਂਦਾ ਹੈ। ਪਰਿਵਾਰ ਮੁਤਾਬਕ ਤਨਮੇਅ ਜਿੱਥੇ ਧਾਰਿਮਕ ਭਜਨਾਂ ਵੱਲ ਦਿਲਚਸਪੀ ਰੱਖਦਾ ਹੈ, ਉਥੇ ਹੀ ਉਹ ਪੜ੍ਹਾਈ ’ਚ ਵੀ ਬੇਹੱਦ ਹੁਸ਼ਿਆਰ ਹੈ।
ਇਹ ਵੀ ਪੜ੍ਹੋ: 21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ
ਨੋਟ: ਇਸ ਬੱਚੇ ਦੀ ਭਗਵਾਨ ਪ੍ਰਤੀ ਸ਼ਰਧਾ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਰਾਏ