ਦਸੂਹਾ ''ਚ ਸ਼ਰਮਨਾਕ ਘਟਨਾ, ਪਿਤਾ ਦੇ ਦੋਸਤ ਨੇ ਰੋਲੀ 7 ਸਾਲਾ ਬਾਲੜੀ ਦੀ ਪੱਤ

Wednesday, Mar 22, 2023 - 04:05 PM (IST)

ਦਸੂਹਾ ''ਚ ਸ਼ਰਮਨਾਕ ਘਟਨਾ, ਪਿਤਾ ਦੇ ਦੋਸਤ ਨੇ ਰੋਲੀ 7 ਸਾਲਾ ਬਾਲੜੀ ਦੀ ਪੱਤ

ਦਸੂਹਾ (ਝਾਵਰ)-ਦਸੂਹਾ ਦੇ ਇਕ ਪਿੰਡ ਵਿਚ 7 ਸਾਲਾ ਮਾਸੂਮ ਬੱਚੀ ਨਾਲ ਉਸ ਦੇ ਪਿਤਾ ਦੇ ਨਜ਼ਦੀਕੀ ਵੱਲੋਂ ਜਬਰ-ਜ਼ਿਨਾਹ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਕਮਲੇਸ਼ ਕੌਰ ਨੇ ਦੱਸਿਆ ਕਿ ਇਸ ਮਾਸੂਮ ਕੁੜੀ ਦਾ ਪਿਤਾ ਬੀਮਾਰ ਰਹਿੰਦਾ ਹੈ ਅਤੇ ਉਸ ਦਾ ਦੋਸਤ ਦਿਨੇਸ਼ ਦੱਤ ਉਰਫ਼ ਗੋਲਡੀ ਵਾਸੀ ਗੜ੍ਹਦੀਵਾਲਾ ਨਜ਼ਦੀਕ ਪੁਰਾਣਾ ਡਾਕ ਘਰ ਬੀਤੀ ਸ਼ਾਮ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰੰਗੇ ਹੱਥੀਂ ਫੜ ਲਿਆ ਗਿਆ। ਕੁੜੀ ਦੇ ਪਿਤਾ ਨੇ ਦਸੂਹਾ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਪੁਲਸ ਵੱਲੋਂ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਉਨ੍ਹਾਂ ਕੋਲ ਪਿਛਲੇ ਦੋ ਮਹੀਨਿਆਂ ਤੋਂ ਰਹਿ ਰਿਹਾ ਸੀ ਅਤੇ ਕੁੜੀ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ : IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News