ਨਸ਼ੇ ਵਾਲੇ ਪਦਾਰਥਾਂ ਤੇ ਡਰੱਗ ਮਨੀ ਨਾਲ 4 ਅੌਰਤਾਂ ਸਮੇਤ 7 ਸਮੱਗਲਰ ਕਾਬੂ

05/28/2022 11:43:05 PM

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਜਸਵਿੰਦਰ, ਮੋਮੀ)-ਟਾਂਡਾ ਪੁਲਸ ਨੇ ਇਲਾਕੇ ਵਿਚ ਵੱਡਾ ਸਰਚ ਅਾਪ੍ਰੇਸ਼ਨ ਕਰ ਕੇ 7 ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਹ ਅਾਪ੍ਰੇਸ਼ਨ ਜਿਸ ਵਿਚ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਸ਼ਾਮਲ ਹੋਏ, ਦੇਰ ਰਾਤ ਤੋਂ ਦੁਪਹਿਰ ਤੱਕ ਚੱਲਦਾ ਰਿਹਾ | ਟੀਮਾਂ ਨੇ ਪਿੰਡ ਚੌਟਾਲਾ, ਹਰਸੀਪਿੰਡ ਰੋਡ ਸਰਕਾਰੀ ਕਾਲਜ ਟਾਂਡਾ ਦੇ ਪਿੱਛੇ ਵਾਲੀ ਕਾਲੋਨੀ ਅਤੇ ਅਹੀਆਪੁਰ ਵਿਚ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਐੱਸ.ਪੀ. ਇਨਵੈਸਟੀਗੇਸ਼ਨ ਮੁਖਤਿਆਰ ਰਾਏ, ਡੀ.ਐੱਸ.ਪੀ. ਟਾਂਡਾ ਰਾਜ ਕੁਮਾਰ, ਡੀ.ਐੱਸ.ਪੀ. ਭਵਨਦੀਪ ਸਿੰਘ ਦੀ ਦੇਖ-ਰੇਖ ਵਿਚ ਟਾਂਡਾ ਇਲਾਕੇ ਵਿਚ ਨਸ਼ਿਆਂ ਦੀ ਰੋਕਥਾਥਾਮ ਲਈ ਉਪਰਾਲੇ ਕੀਤੇ ਗਏ | ਇਸ ਦੌਰਾਨ ਕੀਤੇ ਜਾ ਰਹੇ ਸੰਜੀਦਾ ਉੱਦਮਾਂ ਦੌਰਾਨ ਪਬਲਿਕ ਦੇ ਸੂਝਵਾਨ ਲੋਕਾਂ ਵੱਲੋਂ ਪੁਲਸ ਪਾਰਟੀਆਂ ਨੂੰ ਨਸ਼ਾ ਵੇਚਣ ਵਾਲਿਆਂ ਦੀ ਦਿੱਤੀ ਢੁੱਕਵੀ ਜਾਣਕਾਰੀ ਦੇ ਅਾਧਾਰ ’ਤੇ ਇਹ ਕਾਰਵਾਈ ਕੀਤੀ ਗਈ |

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਸੂਚਨਾ ਸੀ ਕਿ ਕੁਝ ਮੁਲਜ਼ਮ ਜੋ ਨਸ਼ਾ ਵੇਚਣ ਦੇ ਆਦੀ ਹਨ, ਮੁਕੱਦਮੇ ਦਰਜ ਹੋਣ ਤੋਂ ਬਾਅਦ ਜ਼ਮਾਨਤ ’ਤੇ ਆਕੇ ਫਿਰ ਨਸ਼ਾ ਵੇਚਦੇ ਹਨ | ਇਸ ਦੌਰਾਨ ਵੱਖ-ਵੱਖ ਪੁਲਸ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਨਸ਼ੇ ਵਾਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ | ਜਿਨ੍ਹਾਂ ਵਿਚ ਚੌਟਾਲਾ ਵਿਚ ਤਰਸੇਮ ਲਾਲ ਪੁੱਤਰ ਦਰਸ਼ਨ ਲਾਲ, ਪਰਮਜੀਤ ਕੌਰ ਪਤਨੀ ਤਰਸੇਮ ਅਤੇ ਪੂਜਾ ਪਤਨੀ ਸੂਰਜ ਨੂੰ 118 ਗ੍ਰਾਮ ਨਸ਼ੇ ਵਾਲੇ ਪਾਊਡਰ ਅਤੇ 32 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ | ਇਸੇ ਤਰ੍ਹਾਂ ਹਰਸੀਪਿੰਡ ਰੋਡ ਸਰਕਾਰੀ ਕਾਲਜ ਨੇੜੇ ਅਵਤਾਰ ਸਿੰਘ ਸੋਨੂ ਪੁੱਤਰ ਜੱਸਾ ਸਿੰਘ ਅਤੇ ਰਾਜ ਰਾਣੀ ਪਤਨੀ ਸੁਖਵਿੰਦਰ ਸਿੰਘ ਨੂੰ 105 ਗ੍ਰਾਮ ਨਸ਼ੇ ਵਾਲਾ ਪਾਊਡਰ, 6000 ਰੁਪਏ ਡਰੱਗ ਮਨੀ ਅਤੇ ਇਨੋਵਾ ਗੱਡੀ ਸਮੇਤ, ਅਹੀਆਪੁਰ ਵਿਚ ਸੂਰਜ ਉਰਫ ਸ਼ੈਂਕੀ ਪੁੱਤਰ ਪਰਮਜੀਤ ਸਿੰਘ ਅਤੇ ਸੁਖਜੀਤ ਕੌਰ ਸ਼ੀਰੋ ਪਤਨੀ ਸੂਰਜ ਸ਼ੈਂਕੀ ਨੂੰ 127 ਗ੍ਰਾਮ ਨਸ਼ੇ ਵਾਲੇ ਪਾਊਡਰ, 4870 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ | ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਨਸ਼ੇ ਸਬੰਧੀ ਸਪਲਾਈ ਲਾਈਨ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਅਤੇ ਨਸ਼ੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਰਹੇਗੀ |

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਦੀ ਖਿੱਚੀ ਤਿਆਰੀ


Manoj

Content Editor

Related News