ਪੰਜਾਬ 'ਚ ਮੁੜ ਤੋਂ ਪ੍ਰਸ਼ਾਸਨਿਕ ਫੇਰਬਦਲ, ਵਿਜੀਲੈਂਸ ਬਿਊਰੋ ਦੇ DSP ਰੈਂਕ ਦੇ 7 ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ
Tuesday, Jan 31, 2023 - 05:32 PM (IST)
ਚੰਡੀਗੜ੍ਹ/ਲੁਧਿਆਣਾ : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਕਈ ਵਾਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾ ਚੁੱਕਿਆ ਹੈ। ਜਾਣਕਾਰੀ ਮੁਤਾਬਕ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਰੈਂਕ ਦੇ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਜਾਰੀ ਕੀਤੀ ਗਈ ਤਬਾਦਲੇ ਦੀ ਲਿਸਟ ਮੁਤਾਬਕ ਪਰਮਿੰਦਰ ਸਿੰਘ , ਜੋ ਕਿ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ 'ਚ ਉਪ-ਕਪਤਾਨ ਵਜੋਂ ਤਾਇਨਾਤ ਸਨ, ਦਾ ਤਬਾਦਲਾ ਬਰਨਾਲਾ ਯੂਨਿਟ 'ਚ ਕੀਤਾ ਗਿਆ ਹੈ। ਮੋਗਾ ਯੂਨਿਟ 'ਚ ਤਾਇਨਾਤ ਵਿਨੋਦ ਕੁਮਾਰ ਦਾ ਤਬਾਦਲਾ ਲੁਧਿਆਣਾ ਵਿਖੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ ਤੋਂ ਮੁੜ ਬਰਾਮਦ ਹੋਏ ਹੈਰੋਇਨ ਦੇ 3 ਪੈਕੇਟ
ਜਲੰਧਰ ਰੇਂਜ ਦੇ ਜਸਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ, ਯੂਨਿਟ ਮੋਗਾ ਵਿਖੇ ਭੇਜਿਆ ਗਿਆ ਹੈ। ਜਸਵਿੰਦਰਪਾਲ ਸਿੰਘ ਨੂੰ ਕਪੂਰਥਲਾ ਰੇਂਜ, ਪਲਵਿੰਦਰ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਰੇਂਜ ਵਿਖੇ ਕੀਤੀ ਗਿਆ ਹੈ। ਇਨ੍ਹਾਂ ਦੇ ਨਾਲ ਹੀ ਅਸ਼ੂਰ ਰਾਮ ਨੂੰ ਯੂਨਿਟ ਫਤਿਹਗੜ੍ਹ ਸਾਹਿਬ ਤੇ ਬਲਜਿੰਦਰ ਸਿੰਘ ਨੂੰ ਕ੍ਰਾਈਮ ਵਿਜੀਲੈਂਸ ਬਿਊਰੋ , ਪੰਜਾਬ 'ਚ ਤਬਾਦਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।