ਪੰਜਾਬ ''ਚ ਕੰਮ ਕਰਦੇ ਰਾਜਸਥਾਨ ਦੇ ਕਰਮਚਾਰੀਆਂ ਨੂੰ 7 ਦੀ ਛੁੱਟੀ ਦਾ ਐਲਾਨ

Tuesday, Dec 04, 2018 - 09:11 AM (IST)

ਪੰਜਾਬ ''ਚ ਕੰਮ ਕਰਦੇ ਰਾਜਸਥਾਨ ਦੇ ਕਰਮਚਾਰੀਆਂ ਨੂੰ 7 ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਰਾਜਸਥਾਨ 'ਚ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਕੰਮ ਕਰਨ ਵਾਲੇ ਰਾਜਸਥਾਨ ਦੇ ਵੋਟਰ ਕਰਮਚਾਰੀਆਂ ਨੂੰ ਇਸ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਕਾਰਨ ਜਿਹੜੇ ਕਰਮਚਾਰੀ ਰਾਜਸਥਾਨ ਦੇ ਵੋਟਰ ਹਨ ਪਰ ਪੰਜਾਬ ਦੇ ਸਰਕਾਰੀ ਅਦਾਰਿਆਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ਨੌਕਰੀ ਕਰਦੇ ਹਨ, ਉਨ੍ਹਾਂ ਨੂੰ 7 ਤਰੀਕ (ਸ਼ੁੱਕਰਵਾਰ) ਦੀ ਉਨ੍ਹਾਂ ਵਲੋਂ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਨ 'ਤੇ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ 'ਚੋਂ ਨਹੀਂ ਕੱਟੀ ਜਾਵੇਗੀ।


author

Babita

Content Editor

Related News