ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ

Saturday, Jul 28, 2018 - 02:16 AM (IST)

ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ

ਮਲੋਟ/ਲੰਬੀ (ਜੁਨੇਜਾ)- ਥਾਣਾ ਲੰਬੀ ਪੁਲਸ ਨੇ  ਵੱਖ-ਵੱਖ ਮਾਮਲਿਆਂ ਵਿਚ ਨਸ਼ੇ ਵਾਲੇ ਪਦਾਰਥਾਂ ਸਮੇਤ 7 ਵਿਅਕਤੀਆਂ ਨੂੰ ਕਾਬੂ ਕੀਤਾ  ਹੈ। ਥਾਣਾ ਲੰਬੀ ਦੇ ਐੱਸ. ਐੱਚ. ਓ. ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਮਨਜੀਤ ਸਿੰਘ ਹੌਲਦਾਰ ਵੱਲੋਂ ਸਮੇਤ ਪੁਲਸ ਪਾਰਟੀ ਨੇ ਕਿੱਲਿਆਂਵਾਲੀ  ਦੀ ਹੱਦ ਅੰਦਰ ਪੁਲਸ ਨਾਕੇ ਦੌਰਾਨ ਇਕ ਇਨੋਵਾ  ਕਾਰ ਨੰ. ਐੱਚ ਆਰ 38 ਐੱਲ 9270 ਨੂੰ ਰੋਕਿਆ। ਪੁਲਸ ਪਾਰਟੀ ਨੇ ਸ਼ੱਕ ਦੇ ਅਾਧਾਰ ’ਤੇ ਤਲਾਸ਼ੀ ਲਈ  ਤਾਂ ਕਾਰ ’ਚੋਂ 11 ਪੇਟੀਆਂ (132 ਬੋਤਲਾਂ) ਫਸਟ ਚੁਆਇਸ ਠੇਕਾ ਦੇਸੀ ਸ਼ਰਾਬ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਇਸ ਮਾਮਲੇ ਵਿਚ ਚਾਲਕ ਜਸਵੰਤ ਸਿੰਘ ਉਰਫ ਨਿਰਮਲ ਪੁੱਤਰ ਮੇਵਾ ਸਿੰਘ ਵਾਸੀ ਗੁਰੂਸਰ ਹਾਲ ਅਬਾਦ ਗਿੱਦਡ਼ਬਾਹਾ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਇਕ ਹੋਰ ਮਾਮਲੇ ਵਿਚ  ਹੌਲਦਾਰ ਗੁਰਚਰਨ ਸਿੰਘ ਨੇ ਕਿੱਲਿਆਂਵਾਲੀ ਸੂਆ ਕੋਲ ਲਾਏ ਪੁਲਸ ਨਾਕੇ ਦੌਰਾਨ ਮੋਟਰਸਾਈਕਲ ਨੰ. ਪੀ ਬੀ 03ਏ 6569 ’ਤੇ ਸਵਾਰ ਕਰਮਜੀਤ ਸਿੰਘ ਉਰਫ ਕਰਮੀ ਪੁੱਤਰ ਭਗਵਾਨ ਸਿੰਘ ਵਾਸੀ ਕਾਲਝਰਾਨੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 53 ਬੋਤਲਾਂ ਠੇਕਾ ਸ਼ਰਾਬ ਦੇਸੀ (ਹਰਿਆਣਾ) ਬਰਾਮਦ ਕੀਤੀ।
ਇਸੇ  ਤਰ੍ਹਾਂ ਹੌਲਦਾਰ ਸੁਖਦਿਆਲ ਸਿੰਘ ਨੇ ਬੂਟਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫਤਿਹਪੁਰ ਮਨੀਆਂ ਤੋਂ ਪਿੰਡ ਦੇ ਨੇਡ਼ਿਓਂ ਹੀ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਥਾਣਾ ਲੰਬੀ ਦੇ ਨਜ਼ਦੀਕ ਲਾਏ ਪੁਲਸ ਨਾਕੇ ਦੌਰਾਨ ਜਦੋਂ ਇਕ ਆਟੋ ਜਿਸ ਦਾ ਨੰ. ਪੀ ਬੀ 65ਵੀ 4402 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪੁਲਸ ਨੂੰ ਇਸ ਆਟੋ ’ਚੋਂ 7 ਪੇਟੀਆਂ (84 ਬੋਤਲਾਂ) ਫਸਟ ਚੁਆਇਸ ਸ਼ਰਾਬ (ਹਰਿਆਣਾ) ਬਰਾਮਦ ਹੋਈ। ਇਸ ਮਾਮਲੇ ਵਿਚ ਪੁਲਸ ਪਾਰਟੀ ਨੇ  ਆਟੋ ਵਿਚ ਸਵਾਰ ਅਸ਼ਵਨੀ  ਕੁਮਾਰ ਪੁੱਤਰ ਬਿੰਦਰ ਸਿੰਘ, ਰਾਕੇਸ਼  ਕੁਮਾਰ ਪੁੱਤਰ ਨੀਲੂ ਰਾਮ, ਉਮ ਪ੍ਰਕਾਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਸਤਿਨਾਮ ਨਗਰ, ਮਲੋਟ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਸਮੇਤ ਪੁਲਸ ਪਾਰਟੀ ਸਿੰਘੇਵਾਲਾ ਪੁਲ ਦੇ ਨੇਡ਼ੇ ਪੁਲਸ ਨਾਕੇ ਦੌਰਾਨ ਇੰਦਰਜੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਨਰ ਸਿੰਘ ਕਾਲੋਨੀ ਡੂੰਮਵਾਲੀ ਪਾਸੋਂ ਨਸ਼ੇ  ਵਾਲੀਅਾਂ 300 ਗੋਲੀਆਂ ਅਤੇ 100 ਕੈਪਸੂਲ ਬਰਾਮਦ ਕਰ ਕੇ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ। 


Related News