ਖੰਨਾ ਪੁਲਸ ਨੂੰ ਵੱਡੀ ਸਫਲਤਾ, 21 ਕਰੋੜ ਦੇ ਸੋਨੇ ਸਮੇਤ 2 ਕਾਬੂ

Saturday, Aug 25, 2018 - 12:54 PM (IST)

ਖੰਨਾ ਪੁਲਸ ਨੂੰ ਵੱਡੀ ਸਫਲਤਾ, 21 ਕਰੋੜ ਦੇ ਸੋਨੇ ਸਮੇਤ 2 ਕਾਬੂ

ਖੰਨਾ (ਬਿਪਨ, ਸੰਜੇ) : ਖੰਨਾ ਪੁਲਸ ਵਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ 7.5 ਕਿੱਲੋ ਸੋਨੇ ਸਮੇਤ 2 ਲੋਕਾਂ ਨੂੰ ਕਾਬੂ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਐਸ. ਐਸ. ਪੀ. ਖੰਨਾ ਧੁਰਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵਲੋਂ ਪ੍ਰਿਸਟੀਨ ਮਾਲ ਕੋਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਦਿੱਲੀ ਤੋਂ ਆ ਰਹੀ ਹੌਂਡਾ ਗੱਡੀ ਨੂੰ ਰੋਕਿਆ ਗਿਆ। ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ 'ਚੋਂ 7.5 ਕਿਲੋ ਸੋਨਾ ਬਰਾਮਦ ਹੋਇਆ। ਕਾਰ ਸਵਾਰ 2 ਵਿਅਕਤੀ ਇਸ ਸੋਨੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ, ਜਿਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। 

ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਧਰਮਪਾਲ ਪੁੱਤਰ ਮਸਤ ਰਮ ਵਾਸੀ ਹਮਚਾਲ ਅਤੇ ਦੂਜੇ ਅਨਿਲ ਕੁਮਾਰ ਪੁੱਤਰ ਬਲਵੰਤ ਸਿੰਘ ਜਿਲ੍ਹਾ ਹਮੀਰਪੁਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ।ਇਸ ਸੋਨੇ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਕਰੀਬ 21 ਕਰੋੜ ਦੇ ਲਗਭਗ ਹੈ। ਦੂਜੇ ਪਾਸੇ ਜਿਸ ਵਿਅਕਤੀ ਦਾ ਸੋਨਾ ਹੈ, ਉਸ ਨੇ ਪੁਲਸ 'ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਕੋਲ ਇਸ ਦੇ ਸਾਰੇ ਬਿੱਲ ਹਨ।


Related News