ਆਈ. ਐੱਮ. ਸੀ. ਕੰਪਨੀ ਨੇ ਲੁਧਿਆਣਾ ਤੋਂ ਭਿਜਵਾਈ ਸਰਹੱਦੀ ਲੋਕਾਂ ਲਈ 690ਵੇਂ ਟਰੱਕ ਦੀ ਰਾਹਤ ਸਮੱਗਰੀ
Friday, Jan 13, 2023 - 04:37 PM (IST)

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਪੰਜਾਬ ਕੇਸਰੀ ਪੱਤਰ ਸਮੂਹ ਨੇ ਰਾਹਤ ਸਮੱਗਰੀ ਦਾ 690ਵਾਂ ਟਰੱਕ ਰਵਾਨਾ ਕੀਤਾ। ਇਹ ਟਰੱਕ ਲੁਧਿਆਣਾ ਤੋਂ ਰਾਜਿੰਦਰ ਸ਼ਰਮਾ ਦੀ ਪ੍ਰੇਰਣਾ ਨਾਲ ਆਈ. ਐੱਮ. ਸੀ. ਕੰਪਨੀ ਨੇ ਭੇਟ ਕੀਤਾ, ਜਿਸ ਵਿਚ 300 ਜ਼ਰੂਰਤਮੰਦ ਪਰਿਵਾਰਾਂ ਲਈ ਰਾਸ਼ਨ ਸੀ।
ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਵਿਜੇ ਚੋਪੜਾ ਦੇ ਨਾਲ ਡਾ. ਅਸ਼ੋਕ ਭਾਟੀਆ, ਸਤਯਮ ਭਾਟੀਆ, ਰਾਕੇਸ਼ ਮਿਸ਼ਰਾ, ਵਿਨੋਦ ਕੁਮਾਰ, ਜਸਪ੍ਰੀਤ ਕੌਰ, ਅਮਿਤ ਕੁਮਾਰ, ਡਾ. ਹਿਮਾਂਸ਼ੂ ਸ਼ਰਮਾ, ਰਾਜਿੰਦਰ ਸ਼ਰਮਾ, ਯੋਗ ਗੁਰੂ ਵਰਿੰਦਰ ਸ਼ਰਮਾ ਤੇ ਹੋਰ ਹਾਜ਼ਰ ਹਨ।