ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਪੀੜਤਾਂ ਨੂੰ ਵੰਡੀ ਗਈ 690ਵੇਂ ਟਰੱਕ ਦੀ ਰਾਹਤ ਸਮੱਗਰੀ

01/13/2023 5:48:25 PM

ਜਲੰਧਰ(ਵਰਿੰਦਰ ਸ਼ਰਮਾ)- ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਮੁਹਿੰਮ ਅਧੀਨ 690ਵੇਂ ਟਰੱਕ ਦਾ ਸਾਮਾਨ ਜੰਮੂ-ਕਸ਼ਮੀਰ ਦੇ ਸੁਚੇਤਗੜ੍ਹ ’ਚ ਆਕਟ੍ਰਾਯ ਪੋਸਟ ’ਤੇ ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਵੰਡਿਆ ਗਿਆ। ਇਹ ਭਾਰਤ-ਪਾਕਿ ਸਰਹੱਦ ’ਤੇ ਸਥਿਤ ਉਹ ਚੌਕੀ ਹੈ ਜਿੱਥੇ ਕਸ਼ਮੀਰ ਦੇ ਮਹਾਰਾਜਾ ਵੱਲੋਂ ਬਣਾਇਆ ਗਿਆ ਉਹ ਪ੍ਰਾਚੀਨ ਮੰਦਰ ਸਥਿਤ ਹੈ, ਜਿਸ ’ਤੇ 1965 ਤੇ 1971 ’ਚ ਹੋਈ ਜੰਗ ਵਿਚ ਪਾਕਿਸਤਾਨ ਦੇ ਗੋਲੇ ਤਾਂ ਡਿੱਗੇ ਪਰ ਫਟੇ ਨਹੀਂ। ਬੀ. ਐੱਸ. ਐੱਫ. ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ਵਿਚ 300 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜੋ ਕਿ ਲੁਧਿਆਣਾ ਤੋਂ ਆਈ. ਐੱਮ. ਸੀ. ਕੰਪਨੀ ਵੱਲੋਂ ਭਿਜਵਾਇਆ ਗਿਆ ਸੀ। ਕੰਪਨੀ ਦੇ ਐੱਮ. ਡੀ. ਡਾ. ਅਸ਼ੋਕ ਭਾਟੀਆ ਦੀਆਂ ਹਦਾਇਤਾਂ ’ਤੇ ਆਈ. ਐੱਮ. ਸੀ. ਦੇ ਵਫ਼ਦ ਦੇ ਸਾਰੇ ਮੈਂਬਰਾਂ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਭੇਟ ਕੀਤਾ।

ਸਮਾਗਮ ਦੀ ਪ੍ਰਧਾਨਗੀ ਬੀ. ਐੱਸ. ਐੱਫ. ਦੇ ਆਫੀਸ਼ੇਟਿੰਗ ਕਮਾਂਡੈਂਟ ਜਫ਼ਰ ਇਸਮਾਈਲ ਨੇ ਕੀਤੀ, ਜਦੋਂਕਿ ਸਰਪੰਚ ਓਮਕਾਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਲੁਧਿਆਣਾ ਤੋਂ ਆਏ ਨੋਬਲ ਫਾਊਂਡੇਸ਼ਨ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਤੇ ਆਈ. ਐੱਮ. ਸੀ. ਦੀ ਪ੍ਰਤੀਨਿਧੀ ਜਸਪ੍ਰੀਤ ਕੌਰ ਨੇ ਕਿਹਾ ਕਿ ਆਈ. ਐੱਮ. ਸੀ. ਨੇੜ ਭਵਿੱਖ ’ਚ ਇਨ੍ਹਾਂ ਲੋੜਵੰਦ ਲੋਕਾਂ ਲਈ ਹੋਰ ਸਹਾਇਤਾ ਮੁਹੱਈਆ ਕਰਵਾਏਗੀ। ਭਾਜਪਾ ਦੀ ਨੇਤਾ ਡਿੰਪਲ ਸੂਰੀ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬੀ. ਐੱਸ. ਐੱਫ. ਅਧਿਕਾਰੀ ਜਫ਼ਰ ਇਸਮਾਈਲ, ਓਮਕਾਰ ਸਿੰਘ, ਰਾਜਿੰਦਰ ਸ਼ਰਮਾ, ਵਿਨੋਦ ਕੁਮਾਰ, ਅਮਿਤ ਕੁਮਾਰ, ਨਿਤਿਕਾ, ਜਸਪ੍ਰੀਤ ਕੌਰ, ਡਿੰਪਲ ਸੂਰੀ ਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹਾਜ਼ਰ ਰਾਸ਼ਨ ਲੈਣ ਆਏ ਲੋਕ।


Shivani Bassan

Content Editor

Related News