ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 6798 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ

Monday, May 03, 2021 - 09:22 PM (IST)

ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 6798 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸੋਮਵਾਰ ਨੂੰ 157 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 6798 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9472 ਤੱਕ ਪਹੁੰਚ ਗਿਆ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,92,042 ਹੋ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ਵਿਚ ਫਿਲਹਾਲ ਨਹੀਂ ਲੱਗੇਗਾ ਮੁਕੰਮਲ ਲਾਕਡਾਊਨ, ਨਵੀਂਆਂ ਪਾਬੰਦੀਆਂ ਨਹੀਂ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1198, ਜਲੰਧਰ 697, ਐੱਸ. ਏ. ਐੱਸ. ਨਗਰ 534, ਪਟਿਆਲਾ 491, ਅੰਮ੍ਰਿਤਸਰ 421, ਹੁਸ਼ਿਆਰਪੁਰ 223, ਬਠਿੰਡਾ 623, ਗੁਰਦਾਸਪੁਰ 258, ਕਪੂਰਥਲਾ 105, ਐੱਸ. ਬੀ. ਐੱਸ. ਨਗਰ 64, ਪਠਾਨਕੋਟ 336, ਸੰਗਰੂਰ 240, ਫਿਰੋਜ਼ਪੁਰ 134, ਰੋਪੜ 160, ਫਰੀਦਕੋਟ 126, ਫਾਜ਼ਿਲਕਾ 307, ਸ੍ਰੀ ਮੁਕਤਸਰ ਸਾਹਿਬ 254, ਫਤਿਹਗੜ੍ਹ ਸਾਹਿਬ 111, ਤਰਨਤਾਰਨ 69, ਮੋਗਾ 66, ਮਾਨਸਾ 296 ਅਤੇ ਬਰਨਾਲਾ 'ਚ 85 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਵੈਟਨਰੀ ਇੰਸਪੈਕਟਰਾਂ ਨੂੰ ਫਰੰਟ ਲਾਈਨ ਵਰਕਰ ਐਲਾਨਿਆ ਜਾਵੇ : ਸੱਚਰ,ਮਹਾਜ਼ਨ

ਉੱਥੇ ਹੀ ਸੂਬੇ 'ਚ ਅੱਜ 157 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 13, ਬਰਨਾਲਾ 3, ਬਠਿੰਡਾ 13, ਫਰੀਦਕੋਟ 4, ਫਾਜ਼ਿਲਕਾ 8, ਫਿਰੋਜ਼ਪੁਰ 1, ਫਤਿਹਗੜ੍ਹ ਸਾਹਿਬ 2, ਗੁਰਦਾਸਪੁਰ 4, ਹੁਸ਼ਿਆਰਪੁਰ 9, ਜਲੰਧਰ 7, ਲੁਧਿਆਣਾ 21, ਕਪੂਰਥਲਾ 5, ਮਾਨਸਾ 2, ਮੋਗਾ 1, ਐੱਸ.ਏ.ਐੱਸ ਨਗਰ 12, ਸ੍ਰੀ ਮੁਕਤਸਰ ਸਾਹਿਬ 8, ਪਠਾਨਕੋਟ 11, ਪਟਿਆਲਾ 10, ਸੰਗਰੂਰ ਐੱਸ. ਬੀ. ਐੱਸ. ਨਗਰ 2 ਅਤੇ ਤਰਨਤਾਰਨ 'ਚ 5 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

 


author

Bharat Thapa

Content Editor

Related News