ਜਲੰਧਰ : ਕੱਪੜਾ ਕਾਰੋਬਾਰੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 63 ਹਜ਼ਾਰ

Thursday, May 30, 2019 - 11:51 PM (IST)

ਜਲੰਧਰ : ਕੱਪੜਾ ਕਾਰੋਬਾਰੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਲੁੱਟੇ 63 ਹਜ਼ਾਰ

ਜਲੰਧਰ, (ਮ੍ਰਿਦੁਲ)-ਬਸਤੀ ਸ਼ੇਖ ’ਚ ਇਕ ਕਾਰੋਬਾਰੀ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ 4 ਲੁਟੇਰਿਆਂ ਨੇ 63 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਦਿੰਦਾ ਪੀੜਤ ਵਰੁਣ ਗੁਪਤਾ ਨੇ ਦੱਸਿਆ ਕਿ ਉਸ ਦਾ ਕੱਪੜੇ ਦਾ ਕਾਰੋਬਾਰ ਹੈ। ਉਹ ਬੀਤੀ ਰਾਤ ਕਰੀਬ 9.30 ਵਜੇ ਆਪਣੀ ਦੁਕਾਨ ਨੂੰ ਬੰਦ ਕਰਨ ਤੋਂ ਬਾਅਦ ਵਾਪਸ ਜਾ ਰਿਹਾ ਸੀ ਕਿ ਉਸ ਦੀ ਆਈ-20 ਕਾਰ ਜੋ ਕਿ ਇਕ ਲੜਕੀਆਂ ਦੇ ਸਕੂਲ ਨੇੜੇ ਪਾਰਕ ਕੀਤੀ ਸੀ। ਉਸ ਕੋਲ 4 ਨੌਜਵਾਨ ਖੜ੍ਹੇ ਸਨ, ਜਦੋਂ ਉਹ ਆਪਣੀ ਕਾਰ ਕੋਲ ਪਹੁੰਚਿਆ ਤਾਂ ਇਕ ਨੌਜਵਾਨ ਨੇ ਚਾਕੂ ਕੱਢ ਲਿਆ। ਜਦਕਿ ਦੂਜੇ ਨੇ ਬੰਦੂਕ ਤਾਣ ਦਿੱਤੀ ਤੇ ਤੀਜੇ ਨੌਜਵਾਨ ਨੇ ਅੱਖਾਂ ’ਚ ਮਿਰਚੀ ਪਾ ਦਿੱਤੀ, ਜਿਸ ਤੋਂ ਬਾਅਦ ਚੌਥੇ ਮੁਲਜ਼ਮ ਨੇ ਉਸ ਨੂੰ ਫੜ ਕੇ ਉਸ ਦੀ ਜੇਬ ਤੋਂ ਕੈਸ਼ ਕੱਢ ਕੇ ਫਰਾਰ ਹੋ ਗਏ। ਮਾਮਲੇ ਨੂੰ ਲੈ ਕੇ ਉਸ ਨੂੰ ਕੁਝ ਪਤਾ ਨਹੀਂ ਚਲਿਆ ਕਿ ਉਸ ਦੇ ਨਾਲ ਕੀ ਹੋ ਗਿਆ? ਜਿਸ ’ਤੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਸੂਚਿਤ ਕੀਤਾ। ਜਿਥੇ ਉਸ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦਾ ਇਲਾਜ ਕੀਤਾ ਗਿਆ। ਮਾਮਲੇ ਨੂੰ ਲੈ ਕੇ ਥਾਣਾ ਨੰ. 5 ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਕੇਸ ਦਰਜ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।


author

DILSHER

Content Editor

Related News