ਨੋ ਪਾਰਕਿੰਗ ਜ਼ੋਨ ''ਚ ਖੜ੍ਹੇ 60 ਵਾਹਨਾਂ ਦੇ ਕੱਟੇ ਚਲਾਨ

10/26/2017 2:21:11 AM

ਕਪੂਰਥਲਾ,   (ਭੂਸ਼ਣ)-  ਸ਼ਹਿਰ ਦੇ ਨੋ ਪਾਰਕਿੰਗ ਜ਼ੋਨ 'ਚ ਵਾਹਨ ਖੜ੍ਹੇ ਕਰ ਕੇ ਟ੍ਰੈਫਿਕ ਨਿਯਮਾਂ ਦੀ ਉਲਘੰਣਾ ਕਰਨ ਵਾਲੇ ਵਾਹਨ ਡਰਾਈਵਰਾਂ ਦੇ ਖਿਲਾਫ ਇਕ ਵੱਡੀ ਮੁਹਿੰਮ ਛੇੜਦੇ ਹੋਏ ਟ੍ਰੈਫਿਕ ਪੁਲਸ ਨੇ 60 ਵਾਹਨਾਂ ਦੇ ਚਲਾਨ ਕੱਟੇ। ਉਥੇ ਹੀ ਦੂਜੇ ਪਾਸੇ ਸ਼ੱਕੀ ਵਾਹਨਾਂ ਦੀ ਜਾਂਚ ਦੇ ਮਕਸਦ ਨਾਲ ਵਾਹਨ ਐਪ ਦੀ ਮਦਦ ਨਾਲ 40 ਵਾਹਨਾਂ ਦੀ ਜਾਂਚ ਕੀਤੀ ਗਈ।
 ਜਾਣਕਾਰੀ ਅਨੁਸਾਰ ਸ਼ਹਿਰ 'ਚ ਨੋ ਪਾਰਕਿੰਗ ਖੇਤਰ 'ਚ ਵਾਹਨ ਖੜ੍ਹੇ ਕਰਨ ਨੂੰ ਲੈ ਕੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਸ਼ਹਿਰ ਦੇ ਮਾਲ ਰੋਡ, ਕਚਹਿਰੀ ਚੌਕ, ਸ਼੍ਰੀ ਸਤ ਨਰਾਇਣ ਬਾਜ਼ਾਰ, ਬੱਸ ਸਟੈਂਡ ਖੇਤਰ ਤੇ ਜਲੰਧਰ ਮਾਰਗ 'ਤੇ ਇਕ ਵੱਡੀ ਮੁਹਿੰਮ ਛੇੜਦੇ ਹੋਏ 60 ਵਾਹਨਾਂ ਦੇ ਚਲਾਨ ਕੱਟੇ, ਜਿਸ ਦੌਰਾਨ ਵਾਹਨਾਂ ਦੇ ਕਾਗਜ਼ਾਤ ਨਾ ਹੋਣ 'ਤੇ ਉਨ੍ਹਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਟ੍ਰੈਫਿਕ ਪੁਲਸ ਨੇ ਵਾਹਨ ਐਪ ਦੀ ਮਦਦ ਨਾਲ ਸ਼ਹਿਰ ਦੇ ਪ੍ਰਮੁੱਖ ਖੇਤਰਾਂ 'ਚ 40 ਵਾਹਨਾਂ ਦੀ ਚੈਕਿੰਗ ਕੀਤੀ ਤੇ ਕਈ ਵਾਹਨ ਸਵਾਰਾਂ ਦੇ ਨਾਮ ਤੇ ਪਤੇ ਨੋਟ ਕੀਤੇ ਗਏ। ਟ੍ਰੈਫਿਕ ਪੁਲਸ ਦੀ ਇਸ ਮੁਹਿੰਮ ਨਾਲ ਸ਼ਹਿਰ ਦੇ ਲੋਕਾਂ ਨੂੰ ਕਾਫ਼ੀ ਰਾਹਤ ਨਜ਼ਰ ਆਈ ।


Related News