ਲੁਧਿਆਣਾ ''ਚ ਕੋਰੋਨਾ ਦਾ ਕਹਿਰ ਜਾਰੀ, 6 ਨਵੇਂ ਕੇਸ ਆਏ ਪਾਜ਼ੇਟਿਵ

05/17/2020 2:21:11 PM

ਲੁਧਿਆਣਾ (ਸਹਿਗਲ) : ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜੀ. ਐਮ. ਸੀ., ਪਟਿਆਲਾ ਤੋਂ ਪ੍ਰਾਪਤ ਹੋਈਆਂ 32 ਪੈਂਡਿੰਗ ਰਿਪੋਰਟਾਂ 'ਚੋਂ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਲੋਕਾਂ 'ਚ ਦਿੱਲੀ ਨਾਲ ਸਬੰਧਿਤ 2 ਆਰ. ਪੀ. ਐੱਫ. ਜਵਾਨ, 2 ਰੇਲਵੇ ਮੁਲਾਜ਼ਮ ਵਾਸੀ ਰੇਲਵੇ ਕਾਲੋਨੀ ਲੁਧਿਆਣਾ, ਇਕ ਕੁੰਦਨਪੁਰੀ ਨਾਲ ਸਬੰਧਿਤ ਵਿਅਕਤੀ ਸ਼ਾਮਲ ਹਨ, ਜਦੋਂ ਕਿ ਛੇਵੇਂ ਕੇਸ ਦੀ ਪਛਾਣ ਅਜੇ ਨਹੀਂ ਹੋਈ ਹੈ।
ਦੁਬਈ ਤੋਂ ਪਰਤੇ ਯਾਤਰੀਆਂ ਦੇ ਲਏ ਸੈਂਪਲ
ਸਿਵਲ ਹਸਪਤਾਲ 'ਚ ਦੁਬਈ ਤੋਂ ਪਰਤੇ ਵਿਅਕਤੀਆਂ ਦੀ ਸੈਂਪਲਿੰਗ ਸ਼ੁਰੂ ਹੋ ਗਈ ਹੈ। ਦੋ ਦਿਨ ਪਹਿਲਾਂ ਸ਼ਹਿਰ 'ਚ ਦੁਬਈ ਤੋਂ ਪਰਤੇ 14 ਯਾਤਰੀਆਂ ਦੇ ਬੀਤੀ ਸ਼ਾਮ ਸੈਂਪਲ ਲਏ ਗਏ। ਸਾਰਿਆਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਨ੍ਹਾਂ 'ਚੋਂ 10 ਯਾਤਰੀ ਪਾਰਕਰ ਹਾਊਸ 'ਚ ਰੁਕੇ ਹਨ ਅਤੇ 4 ਹੋਟਲ ਏ 'ਚ ਠਹਿਰੇ ਹਨ।
ਢਾਈ ਮਹੀਨਿਆਂ ਬਾਅਦ ਦੀਪਕ ਦੀ ਰਿਪੋਰਟ ਆਈ ਪਾਜ਼ੇਟਿਵ
ਅਮਰਪੁਰਾ ਦੇ ਰਹਿਣ ਵਾਲੇ ਦੀਪਕ ਦੀ ਢਾਈ ਮਹੀਨੇ ਬਾਅਦ ਜਾ ਕੇ ਦੋਵੇਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਹੁਣ ਉਸ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੀਪਕ ਪਿਛਲੇ ਢਾਈ ਮਹੀਨੇ ਤੋਂ ਆਈਸੋਲੇਸ਼ਨ ਵਾਰਡ 'ਚ ਐਡਮਿਟ ਸੀ। ਉਸ ਦੀ ਕਾਫੀ ਸਮੇਂ ਤੋਂ ਰਿਪੋਰਟ ਕਦੇ ਨੈਗੇਟਿਵ ਅਤੇ ਕਦੇ ਪਾਜ਼ੇਟਿਵ ਆ ਰਹੀ ਸੀ। ਗੌਰ ਹੋਵੇ ਕਿ ਅਮਰਪੁਰਾ ਦੀ ਰਹਿਣ ਵਾਲੀ ਔਰਤ ਪੂਜਾ ਪਾਜ਼ੇਟਿਵ ਆਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ ਸੀ। ਉਸ ਦੇ ਦੋ ਬੇਟੇ ਹਨ, ਜਿਸ 'ਚ ਇਕ ਬੇਟੇ ਦੀਪਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇੰਨੀ ਦੇਰ ਆਈਸੋਲੇਸ਼ਨ ਵਾਰਡ 'ਚ ਉਸ ਦਾ ਇਲਾਜ ਚੱਲ ਰਿਹਾ ਸੀ। ਢਾਈ ਮਹੀਨੇ ਬਾਅਦ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਲਈ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
 


Babita

Content Editor

Related News