ਇਨੈਲੋ ਨੇ 6 ਲੋਕ ਸਭਾ ਉਮੀਦਵਾਰ ਐਲਾਨੇ
Thursday, Apr 18, 2019 - 11:47 AM (IST)

ਚੰਡੀਗੜ੍ਹ (ਬਾਂਸਲ) : ਇਨੈਲੋ ਨੇਤਾ ਅਭੈ ਚੌਟਾਲਾ ਤੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਰਾਮਪਾਲ ਮਾਜਰਾ, ਆਰ. ਐੱਸ. ਚੌਧਰੀ, ਬੀ. ਡੀ. ਢਾਲੀਆ, ਐੱਮ. ਐੱਸ. ਮਲਿਕ ਅਤੇ ਹੋਰ ਨੇਤਾਵਾਂ ਦੀ ਹਾਜ਼ਰੀ ਵਿਚ ਲੋਕ ਸਭਾ ਚੋਣਾਂ ਲਈ ਅੰਬਾਲਾ, ਸਿਰਸਾ, ਕਰਨਾਲ, ਹਿਸਾਰ, ਸੋਨੀਪਤ ਅਤੇ ਫਰੀਦਾਬਾਦ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਦਕਿ ਕੁਰੂਕਸ਼ੇਤਰ, ਰੋਹਤਕ, ਗੁਰੂ ਗ੍ਰਾਮ ਅਤੇ ਭਿਵਾਨੀ-ਮਹਿੰਦਰਗੜ੍ਹ ਨੂੰ ਹੋਲਡ ਵਿਚ ਰੱਖਿਆ ਗਿਆ ਹੈ। ਅਭੈ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿਚ ਬਾਕੀ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਸਿਰਸਾ ਰਾਖਵੀਂ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਅੰਬਾਲਾ ਰਾਖਵੀਂ ਸੀਟ ਤੋਂ ਰਾਮਪਾਲ ਵਾਲਮੀਕਿ, ਕਰਨਾਲ ਤੋਂ ਧਰਮਵੀਰ ਪਾੜਾ, ਸੋਨੀਪਤ ਤੋਂ ਸੁਰਿੰਦਰ ਸ਼ਿਕਾਰਾ, ਹਿਸਾਰ ਤੋਂ ਸੁਰੇਸ਼ ਕੋਥ, ਫਰੀਦਾਬਾਦ ਤੋਂ ਮਹਿੰਦਰ ਸਿੰਘ ਚੌਹਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ।