ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ

Tuesday, Apr 06, 2021 - 08:56 PM (IST)

ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ

ਗੁਰਦਾਸਪੁਰ (ਹਰਮਨ)- ਕੋਰੋਨਾ ਵਾਇਰਸ ਦੇ ਕਹਿਰ ਨੇ ਜਿਥੇ ਹੋਰ ਵਰਗਾਂ ਦੇ ਲੋਕਾਂ ਨੂੰ ਲਪੇਟ ’ਚ ਲੈਣਾ ਸ਼ੁਰੂ ਕੀਤਾ ਹੈ, ਉਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਇਕ ਡਾਕਟਰ ਅਤੇ 4 ਨਰਸਾਂ ਦੇ ਇਲਾਵਾ ਇਕ ਦਰਜਾਚਾਰ ਮੁਲਾਜ਼ਮ ਨੂੰ ਵੀ ਇਸ ਵਾਇਰਸ ਨੇ ਲਪੇਟ 'ਚ ਲੈ ਲਿਆ ਹੈ। ਇਸ ਤਹਿਤ ਇਹ ਸਿਹਤ ਅਧਿਕਾਰੀ ਤੇ ਸਟਾਫ ਨੂੰ ਇਕਾਂਤਵਾਸ ਕਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ


ਜਾਣਕਾਰੀ ਅਨੁਸਾਰ ਸਟਾਫ ਨਰਸਾਂ ਦੀ ਡਿਊਟੀ ਐਮਰਜੈਂਸੀ ਸੇਵਾਵਾਂ ’ਤੇ ਸੀ ਅਤੇ ਪੀੜਤ ਪਾਏ ਗਏ ਮੁਲਾਜ਼ਮ ਵੈਕਸੀਨ ਵੀ ਲਗਵਾ ਚੁੱਕੇ ਹਨ। ਐੱਸ. ਐੱਮ. ਓ. ਡਾ. ਚੇਤਨਾ ਨੇ ਦੱਸਿਆ ਕਿ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਦੇ ਵਰਤਣ ਦੇ ਬਾਵਜੂਦ ਹਸਪਤਾਲ ਦਾ ਅਮਲਾ ਕੋਰੋਨਾ ਦੀ ਲਪੇਟ ਵਿਚ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਹਫਤੇ ਦੇ ਅੰਦਰ 4 ਨਰਸਾਂ ਅਤੇ 1 ਡਾਕਟਰ ਦੇ ਕੋਰੋਨਾ ਪਾਜ਼ੇਟਿਵ ਹੋ ਜਾਣ ਕਾਰਨ ਹਸਪਤਾਲ ਦੇ ਕੰਮ ਦੌਰਾਨ ਸਟਾਫ ਦੀ ਘਾਟ ਪੈਦਾ ਹੋ ਗਈ ਹੈ।

ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ


ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਸਟਾਫ ਦੀ ਘਾਟ ਸੀ। ਪਰ ਹੁਣ 4 ਨਰਸਾਂ ਦੇ ਇਕਾਂਤਵਾਸ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਹਸਪਤਾਲ ਦਾ ਦੌਰਾ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਨੇ ਸਾਰੇ ਹਸਪਤਾਲ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਿਵਲ ਸਰਜਨ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਹਸਪਤਾਲ ਵਿਚ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News