ਚਿੱਟਾ ਲਾਉਂਦੇ ਏ.ਐੱਸ.ਆਈ. ਸਮੇਤ 6 ਕਾਬੂ
Tuesday, Jul 02, 2019 - 07:50 PM (IST)

ਜਲਾਲਾਬਾਦ (ਸੇਤੀਆ)—ਥਾਣਾ ਵੈਰੋਕਾ ਪੁਲਸ ਨੇ ਪਿੰਡ ਮਹਾਲਮ 'ਚ ਚਿੱਟੇ ਦਾ ਨਸ਼ਾ ਕਰਦੇ ਪੁਲਸ ਮੁਲਾਜ਼ਮ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਕੇ ਮੁਕੱਦਮਾ ਨਬਰ-86 ਧਾਰਾ 27-61-85 ਐਨ.ਡੀ.ਪੀ.ਐਸ. ਅਧੀਨ ਮਾਮਲਾ ਦਰਜ ਕੀਤਾ ਹੈ। ਨਾਮਜਦ ਦੋਸ਼ੀਆਂ 'ਚ ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ , ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਸੋਨੂੰ ਗਲਹੋਤਰਾ ਪੁੱਤਰ ਰਮੇਸ਼ ਗਲਹੋਤਰਾ, ਬਲਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ , ਗਗਨਦੀਪ ਸਿੰਘ ਪੁੱਤਰ ਮੋਹਨ ਸਿੰਘ, ਕਾਰਜ ਸਿੰਘ (ਪੁਲਸ ਮੁਲਾਜਿਮ) ਪੁੱਤਰ ਗੁਰਦਿਆਲ ਸਿੰਘ ਸ਼ਾਮਲ ਹਨ।
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਪੂਰਨ ਚੰਦ ਏ.ਐੱਸ.ਆਈ. ਸਮੇਤ ਪੁਲਸ ਪਾਰਟੀ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਗਸ਼ਤ 'ਤੇ ਸਨ ਕਿ ਪਿੰਡ ਢਾਬ ਕੜਿਆਲ ਪੈਟਰੋਲ ਪੰਪ ਨੇੜੇ ਕਿਸੇ ਮੁੱਖਬਰ ਨੇ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਢਾਣੀ ਨਿਹਾਲ ਸਿੰਘ ਨਹਿਰ ਦੀ ਪੱਟੜੀ ਤੇ ਸੁਰੇਸ਼ ਕੁਮਾਰ ਪੁੱਤਰ ਚੰਦ ਸਿੰਘ ਪਾਸੋਂ ਚਿੱਟਾ ਲੈ ਕੇ ਆਪਣੀ ਕਾਰ ਆਈ-20 (6164) ਅਤੇ ਸਵਿਫਟ ਕਾਰ ਪੀ.ਬੀ.-22-4512 'ਚ ਬੈਠ ਕੇ ਨਸ਼ਾ ਕਰ ਰਹੇ ਹਨ। ਇਸ ਸੂਚਨਾ ਤੋਂ ਬਾਅਦ ਜਦੋਂ ਮੌਕੇ ਤੇ ਛਾਪੇਮਾਰੀ ਕੀਤੀ ਤਾਂ ਉਕਤ ਦੋਸ਼ੀਆਂ ਨੂੰ ਫੜ੍ਹ ਲਿਆ ਗਿਆ। ਜਦਕਿ ਸੁਰੇਸ਼ ਕੁਮਾਰ ਭੱਜਣ 'ਚ ਕਾਮਯਾਬ ਹੋ ਗਿਆ। ਜਿੰਨ੍ਹਾਂ ਨੂੰ ਮੰਗਲਵਾਰ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਕਾਰਜ ਸਿੰਘ ਫਾਜ਼ਿਲਕਾ ਪੁਲਸ ਲਾਈਨ 'ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਲੇਖ ਰਾਜ ਨੇ ਦੱਸਿਆ ਕਿ ਜ਼ਿਲਾ ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ੇ ਦੇ ਖਿਲਾਫ ਸਖਤੀ ਨਾਲ ਮੁਹਿੰਮ ਛੇੜੀ ਗਈ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।