5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ ਤੇ ਰਜਿਸਟ੍ਰੇਸ਼ਨ ਫੀਸ ਦਾ ਐਲਾਨ

11/21/2019 10:40:14 PM

ਮੋਹਾਲੀ,(ਨਿਆਮੀਆਂ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲ 2019-2020 ਦੌਰਾਨ 5ਵੀਂ ਤੇ 8ਵੀਂ ਜਮਾਤ ਦੀਆਂ ਸਾਲਾਨਾ ਤੇ ਅਨੁਪੂਰਕ ਪ੍ਰੀਖਿਆਵਾਂ ਲਈ ਪ੍ਰੀਖਿਆ ਫ਼ੀਸਾਂ ਤੇ ਰਜਿਸਟ੍ਰੇਸ਼ਨ ਫੀਸ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਸਕੱਤਰ ਵਲੋਂ ਜਾਰੀ ਫ਼ੀਸਾਂ ਦੇ ਸ਼ਡਿਊਲ ਅਨੁਸਾਰ ਪੰਜਵੀਂ ਜਮਾਤ ਲਈ ਪ੍ਰੀਖਿਆ ਫ਼ੀਸ 550 ਰੁਪਏ ਨਿਰਧਾਰਤ ਕੀਤੀ ਗਈ ਹੈ। ਜਦਕਿ ਰਜਿਸਟ੍ਰੇਸ਼ਨ ਫ਼ੀਸ (ਫਾਰਮ ਐੱਫ. ਏ.) 200 ਰੁਪਏ ਤੇ ਦੂਜੇ ਰਾਜ ਜਾਂ ਬੋਰਡਾਂ ਤੋਂ ਮਾਈਗ੍ਰੇਟ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਫੀਸ (ਫਾਰਮ ਐੱਫ. ਬੀ.) 2 ਹਜ਼ਾਰ ਰੁਪਏ ਰੱਖੀ ਗਈ ਹੈ। 8ਵੀਂ ਜਮਾਤ ਲਈ ਪ੍ਰੀਖਿਆ ਫ਼ੀਸ 850 ਰੁਪਏ ਨਿਰਧਾਰਤ ਕੀਤੀ ਗਈ ਹੈ, ਜਦਕਿ ਰਜਿਸਟ੍ਰੇਸ਼ਨ ਫੀਸ (ਫਾਰਮ ਐੱਫ਼. ਏ.) 200 ਰੁਪਏ ਤੇ ਦੂਜੇ ਰਾਜਾਂ ਜਾਂ ਬੋਰਡਾਂ ਤੋਂ ਮਾਈਗ੍ਰੇਟ ਪ੍ਰੀਖਿਆਰਥੀਆਂ ਦੀ ਰਜਿਸਟ੍ਰੇਸ਼ਨ ਫ਼ੀਸ (ਫ਼ਾਰਮ ਐੱਫ. ਬੀ.) 2 ਹਜ਼ਾਰ ਰੁਪਏ ਰੱਖੀ ਗਈ ਹੈ।
 


Related News