ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)
Sunday, Apr 12, 2020 - 10:45 AM (IST)
ਜਲੰਧਰ - ਬੀਤੀ 18 ਮਾਰਚ ਨੂੰ ਇਕ ਵਿਦੇਸ਼ੀ ਯੂ-ਟਿਊਬ ਚੈਨਲ ਦੁਆਰਾ ਇਕ ਵੀਡੀਓ ਸਾਂਝੀ ਕੀਤੀ ਗਈ ਸੀ। ਯੂ-ਟਿਊਬ ’ਤੇ ਚੱਲ ਰਹੀ 10 ਮਿੰਟ ਦੀ ਉਸ ਵੀਡੀਓ ਨੂੰ ਹੁਣ ਤੱਕ 6 ਲੱਖ 85 ਹਜ਼ਾਰ ਤੋਂ ਵੱਧ ਵਾਰ ਦੇਖਿਆਂ ਜਾ ਚੁੱਕਾ ਹੈ। ਇਸ ਵੀਡੀਓ ’ਚ ਕੋਰੋਨਾ ਵਾਇਰਸ ਆਉਟਬ੍ਰੇਕ ਦੇ ਪ੍ਰਸਾਰ ਦੀ ਵਜ੍ਹਾ 5ਜੀ ਮੋਬਾਈਲ ਨੈੱਟਵਰਕ ਦੀ ਹੋਂਦ ’ਚ ਆਉਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਵਿਸ਼ੇ ਨਾਲ ਸੰਬੰਧਿਤ ਫੇਸਬੁੱਕ ਪੋਸਟਾਂ ਵੀ ਸਾਂਝੀਆਂ ਕੀਤੀਆ ਗਈਆਂ ਹਨ। ਯੂ.ਕੇ ਦੇ ਬਰਮਿੰਘਮ ਅਤੇ ਸੇਵਕ ਪੁੱਲ ਵਰਗੇ ਸ਼ਹਿਰਾਂ ’ਚ ਲੋਕਾਂ ਨੇ ਇਕੱਠੇ ਹੋ ਕੇ 5ਜੀ ਨੈੱਟਵਰਕ ਟਾਵਰਸ ਚਲਾਉਣੇ ਸ਼ੁਰੂ ਕਰ ਦਿੱਤੇ। ਸਥਾਨਕ ਓਫਿਸ਼ਿਅਲ ਵਲੋਂ ਆਡਵਾਈਸ ਜਾਰੀ ਕੀਤੀ ਗਈ ਕਿ ਕੋਵਿਡ-19 ਅਤੇ 5ਜੀ ਨੈੱਟਵਰਕ ਦਾ ਆਪਸ ’ਚ ਕੋਈ ਸੰਬੰਧ ਨਹੀਂ।
ਜ਼ਿਕਰਯੋਗ ਹੈ ਕਿ ਸਾਲ 2019 ਦੇ ਅੰਤ ’ਚ, ਜਿੱਥੇ ਵਧੇਰੇ ਲੋਕਾਂ ਵਲੋਂ 5 ਜੀ ਨੈੱਟਵਰਕ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ, ਉਸੇ ਸਮੇਂ ਸਾਲ 2019 ਦੇ ਅੰਤ ’ਚ ਕੋਰੋਨਾ ਵਾਇਰਸ ਦਾ ਦੌਰ ਸ਼ੁਰੂ ਹੋ ਗਿਆ। ਸਾਲ 2019 'ਚ ਚੀਨ ਦੇ ਸ਼ਹਿਰ ਵੁਹਾਨ 'ਚ 5ਜੀ ਨੈੱਟਵਰਕ ਸ਼ੁਰੂ ਕੀਤਾ ਗਿਆ। ਇਹ ਉਹੀ ਸਮਾਂ ਸੀ ਜਦੋਂ ਕੋਰੋਨਾ ਪੀੜਤਾਂ ਦੇ ਕੇਸ ਵਧਣ ਲੱਗੇ ਸਨ। ਸੋਸ਼ਲ ਮੀਡੀਆ ਤੋਂ ਲੈ ਕੇ ਜ਼ਮੀਨੀ ਪੱਧਰ ਤੱਕ 5ਜੀ ਨੈੱਟਵਰਕ ਨੂੰ ਲੋਕ ਕੋਰੋਨਾ ਨਾਲ ਜੋੜਨ ਲੱਗੇ, ਜਿਸ ਕਾਰਨ ਯੂ.ਕੇ. ਦੇ ਕੁਝ ਸ਼ਹਿਰਾਂ 'ਚ ਲੋਕਾਂ ਵਲੋਂ 5ਜੀ ਨੈੱਟਵਰਕ ਦੇ ਟਾਵਰਾਂ ਨੂੰ ਜਲਾ ਦਿੱਤਾ ਗਿਆ। ਫੈਲ ਰਹੀਆਂ ਇਨ੍ਹਾਂ ਅਫਵਾਹਾਂ ਪਿੱਛੇ ਕਿੰਨੀ ਕੁ ਸੱਚਾਈ ਹੈ, ਆਓ ਜਾਣਦੇ ਹਾਂ....
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਦੀ ਟੋਲੀ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਵੀਡੀਓ)
ਪੜ੍ਹੋ ਇਹ ਵੀ ਖਬਰ - ਫਰੀਦਕੋਟ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ, ਰਿਪੋਰਟ ਆਈ ਨੈਗਟਿਵ
ਪੜ੍ਹੋ ਇਹ ਵੀ ਖਬਰ - ਅਫਗਾਨੀ ਸਿੱਖਾਂ ਨੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਲੈਣ ਤੋਂ ਕੀਤਾ ਮਨ੍ਹਾ