ਜਲੰਧਰ ਦੇ 56 ਵਿਦਿਆਰਥੀ ਯੂਕ੍ਰੇਨ ’ਚ ਫਸੇ, ਮਾਪੇ ਚਿੰਤਤ
Thursday, Mar 03, 2022 - 06:11 PM (IST)
ਜਲੰਧਰ (ਚੋਪੜਾ)-ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਯੂਕ੍ਰੇਨ ਯੁੱਧ ਵਿਚ ਫਸੇ 3 ਨਵੇਂ ਵਿਦਿਆਰਥੀਆਂ ਦੇ ਨਾਂ ਸਾਹਮਣੇ ਆਏ ਹਨ, ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 56 ਤਕ ਪਹੁੰਚ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਤੇ ਹੋਰ ਲੋਕਾਂ ਦੇ ਪਰਿਵਾਰਾਂ ਲਈ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਾਪਿਤ ਕੰਟਰੋਲ ਰੂਮ ਵਿਚ ਅੱਜ 3 ਅਜਿਹੇ ਪਰਿਵਾਰਾਂ ਨੇ ਸੰਪਰਕ ਕਰ ਕੇ ਆਪਣੇ ਬੱਚਿਆਂ ਸੰਬੰਧੀ ਜਾਣਕਾਰੀ ਦਿੱਤੀ ਹੈ। ਇਨ੍ਹਾਂ 3 ਬੱਚਿਆਂ ਵਿਚ ਸਚੇਤ ਕੁਮਾਰ ਪੁੱਤਰ ਕਿੰਦਰਪਾਲ ਬੰਗੜ, ਮਕਾਨ ਨੰਬਰ 74, ਗੁਲਮਰਗ ਐਵੇਨਿਊ, ਲੱਦੇਵਾਲੀ ਰੋਡ, ਰਮਨਦੀਪ ਪੁੱਤਰ ਹਰਮੇਸ਼ ਲਾਲ, ਮਕਾਨ ਨੰਬਰ 3380/12, ਮੁਹੱਲਾ ਗਾਜ਼ੀਪੁਰ, ਆਦਮਪੁਰ ਤੇ ਰਜਤ ਸਹੋਤਾ ਪੁੱਤਰ ਸੁਖਪਾਲ, ਮਕਾਨ ਨੰਬਰ 3377/12, ਮੁਹੱਲਾ ਗਾਜ਼ੀਪੁਰ, ਆਦਮਪੁਰ ਸ਼ਾਮਲ ਹਨ।
ਇਹ ਵੀ ਪੜ੍ਹੋ : ਜੰਗ ਦੌਰਾਨ ਰੂਸ ਦਾ ਵੱਡਾ ਬਿਆਨ, ਕਿਹਾ-ਯੂਕ੍ਰੇਨ ਨਾਲ ਗੱਲਬਾਤ ਲਈ ਤਿਆਰ ਪਰ ਹਮਲੇ ਰਹਿਣਗੇ ਜਾਰੀ
ਕੰਟਰੋਲ ਰੂਮ ਵਿਚ ਤਾਇਨਾਤ ਸਟਾਫ ਕਰਮਚਾਰੀਆਂ ਨੇ ਦੱਸਿਆ ਕਿ ਇਨ੍ਹਾਂ ਪਰਿਵਾਰਾਂ ’ਚੋਂ 2 ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਯੂਕ੍ਰੇਨ ਪੁਲਸ ਦੇ ਕਬਜ਼ੇ ਵਿਚ ਹਨ ਤੇ ਉਨ੍ਹਾਂ ਨਾਲੋਂ ਉਨ੍ਹਾਂ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਆਖਰੀ ਵਾਰ ਫੋਨ ’ਤੇ ਇਹੀ ਗੱਲ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮੋਬਾਈਲ ਵੀ ਪੁਲਸ ਨੇ ਖੋਹ ਲਏ ਹਨ, ਜਿਸ ਤੋਂ ਬਾਅਦ ਅੱਜ ਤਕ ਉਨ੍ਹਾਂ ਦਾ ਆਪਣੇ ਬੱਚਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਜ਼ਰੀਏ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ।