ਪੰਜਾਬ ''ਚ ਐਤਵਾਰ ਨੂੰ ਕੋਰੋਨਾ ਕਾਰਣ 56 ਦੀ ਮੌਤ, 2160 ਨਵੇਂ ਮਰੀਜ਼ਾਂ ਦੀ ਪੁਸ਼ਟੀ

Sunday, Sep 20, 2020 - 09:08 PM (IST)

ਪੰਜਾਬ ''ਚ ਐਤਵਾਰ ਨੂੰ ਕੋਰੋਨਾ ਕਾਰਣ 56 ਦੀ ਮੌਤ, 2160 ਨਵੇਂ ਮਰੀਜ਼ਾਂ ਦੀ ਪੁਸ਼ਟੀ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2160 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 56 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 97689 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2813 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 26720 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2160 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1579113 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 212, ਜਲੰਧਰ 197, ਪਟਿਆਲਾ 183, ਐਸ. ਏ. ਐਸ. ਨਗਰ 225, ਅੰਮ੍ਰਿਤਸਰ 126, ਗੁਰਦਾਸਪੁਰ 104, ਬਠਿੰਡਾ 148, ਹੁਸ਼ਿਆਰਪੁਰ 94, ਸੰਗਰੂਰ 56, ਪਠਾਨਕੋਟ 174, ਫਿਰੋਜ਼ਪੁਰ 256, ਕਪੂਰਥਲਾ 48, ਫਰੀਦਕੋਟ 20, ਮੋਗਾ 11, ਸ੍ਰੀ ਮੁਕਤਸਰ ਸਾਹਿਬ 37, ਫਾਜ਼ਿਲਕਾ 55, ਫਤਿਹਗੜ੍ਹ ਸਾਹਿਬ 48, ਬਰਨਾਲਾ 36, ਰੋਪੜ 10, ਤਰਨਤਾਰਨ 35, ਮਾਨਸਾ 46, ਐਸ. ਬੀ. ਐਸ. ਨਗਰ ਤੋਂ 39 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 56 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਜਲੰਧਰ 'ਚ 8, ਅੰਮ੍ਰਿਤਸਰ 'ਚ 6, ਫਤਿਹਗਡ਼੍ਹ ਸਾਹਿਬ 'ਚ 6, ਲੁਧਿਆਣਾ 'ਚ 5, ਹੁਸ਼ਿਆਰਪੁਰ 'ਚ 4, ਪਟਿਆਲਾ 'ਚ 4, ਰੂਪਨਗਰ 'ਚ 4, ਮਾਨਸਾ 'ਚ 3, ਤਰਨਤਾਰਨ 'ਚ 3, ਫਰੀਦਕੋਟ 'ਚ 2, ਫਿਰੋਜ਼ਪੁਰ 'ਚ 2, ਕਪੂਰਥਲਾ 'ਚ 2, ਪਠਾਨਕੋਟ 'ਚ 2, ਬਰਨਾਲਾ 'ਚ 1, ਬਠਿੰਡਾ 'ਚ 1, ਗੁਰਦਾਸਪੁਰ 'ਚ 1, ਐਸ. ਬੀ. ਐਸ. ਨਗਰ 'ਚ 1 ਤੇ ਸੰਗਰੂਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
 


author

Bharat Thapa

Content Editor

Related News