ਫੁੱਟਬਾਲ ਚੌਂਕ ਨੇੜੇ ਵੱਡੀ ਵਾਰਦਾਤ, 2 ਈ-ਰਿਕਸ਼ਾ ਨੂੰ ਰੋਕ ਕੇ ਗੰਨ ਪੁਆਇੰਟ ’ਤੇ ਲੁੱਟੇ 50 ਹਜ਼ਾਰ ਤੇ 5 ਮੋਬਾਇਲ
Monday, Dec 18, 2023 - 05:59 PM (IST)
ਜਲੰਧਰ (ਵਰੁਣ)- ਐਤਵਾਰ ਤੜਕੇ 5 ਵਜੇ ਦੇ ਕਰੀਬ ਫੁੱਟਬਾਲ ਚੌਂਕ ’ਤੇ 2 ਈ-ਰਿਕਸ਼ਾ ਨੂੰ ਰੋਕ ਕੇ ਨਾਈਟ ਡਿਊਟੀ ਕਰਕੇ ਘਰ ਪਰਤ ਰਹੇ ਲੇਬਰ ਦੇ 7 ਲੋਕਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ 50 ਹਜ਼ਾਰ ਰੁਪਏ ਅਤੇ 5 ਮੋਬਾਇਲ ਲੁੱਟ ਲਏ ਗਏ। ਇਸ ਵਾਰਦਾਤ ਨੇ ਸਾਬਤ ਕਰ ਦਿੱਤਾ ਕਿ ਕਿਤੇ ਨਾ ਕਿਤੇ ਚੋਰ ਲੁਟੇਰੇ ਪੁਲਸ ਤੋਂ ਅੱਗੇ ਹਨ। ਹਾਲਾਂਕਿ ਸਿਟੀ ’ਚ ਕ੍ਰਾਈਮ ਕੰਟਰੋਲ ਕਰਨ ਲਈ ਸੀ. ਪੀ. ਸਵਪਨ ਸ਼ਰਮਾ ਕਾਫ਼ੀ ਮਿਹਨਤ ਕਰ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਸ਼ਿਵ ਨਗਰ ਵਾਸੀ ਮੁਹੰਮਦ ਮੋਬੀਨ ਨੇ ਦੱਸਿਆ ਕਿ ਉਹ ਅਟੈਚੀ ਬਣਾਉਣ ਵਾਲੀ ਫੈਕਟਰੀ ’ਚ ਕੰਮ ਕਰਦੇ ਹਨ। ਸ਼ਨੀਵਾਰ ਨੂੰ ਉਨ੍ਹਾਂ ਦੀ ਨਾਈਟ ਡਿਊਟੀ ਸੀ ਅਤੇ ਸ਼ਨੀਵਾਰ ਨੂੰ ਹੀ ਲੇਬਰ ਦਾ ਹਿਸਾਬ ਕੀਤਾ ਜਾਂਦਾ ਹੈ। ਮੋਬੀਨ ਨੇ ਕਿਹਾ ਕਿ ਨਾਈਟ ਡਿਊਟੀ ਖ਼ਤਮ ਕਰਕੇ ਉਹ 7 ਲੋਕ 2 ਈ-ਰਿਕਸ਼ਾ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ, ਜਿਵੇਂ ਉਹ ਫੁੱਟਬਾਲ ਚੌਕ ਨੇੜੇ ਪੈਟਰੋਲ ਪੰਪ ਪਹੁੰਚੇ ਤਾਂ ਇਕ ਐਕਟਿਵਾ ਨੇ ਅੱਗੇ ਜਾ ਰਹੇ ਈ-ਰਿਕਸ਼ਾ ਨੂੰ ਰੁਕਵਾ ਲਿਆ। ਨਾਲ ਹੀ ਪਿੱਛੇ ਆ ਰਿਹਾ ਰਿਕਸ਼ਾ ਵੀ ਰੁਕ ਗਿਆ। ਵੇਖਦੇ ਹੀ ਵੇਖਦੇ ਲੁਟੇਰਿਆਂ ਨੇ ਗੰਨ ਕੱਢ ਲਈ।
ਇਹ ਵੀ ਪੜ੍ਹੋ : ਜਲੰਧਰ ਪੁਲਸ ਕਮਿਸ਼ਨਰ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਜਨਤਾ ਲਈ ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
2 ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਸਾਰਿਆਂ ਨੂੰ ਇਕੱਠਾ ਕਰ ਕੇ ਲੁਟੇਰਿਆਂ ਨੇ ਪੈਸੇ ਤੇ ਮੋਬਾਇਲਾਂ ਦੀ ਮੰਗ ਕੀਤੀ। ਮੋਬੀਨ ਨੇ ਕਿਹਾ ਕਿ ਉਨ੍ਹਾਂ ਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਇਕ ਲੁਟੇਰੇ ਨੇ ਗੰਨ ਲੋਡ ਕਰ ਲਈ। ਮੋਬੀਨ ਨੇ ਡਰ ਦੇ ਮਾਰੇ 24 ਹਜ਼ਾਰ ਰੁਪਏ ਤੇ ਆਪਣਾ ਮੋਬਾਇਲ ਕੱਢ ਕੇ ਲੁਟੇਰੇ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਲੁਟੇਰਿਆਂ ਨੇ ਲੇਬਰ ਦੇ ਲੋਕਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਤਲਾਸ਼ੀ ਲੈ ਕੇ ਕੁੱਲ 50 ਹਜ਼ਾਰ ਰੁਪਏ ਅਤੇ 5 ਮੋਬਾਇਲ ਕੱਢ ਕੇ ਫਰਾਰ ਹੋ ਗਏ।
ਲੁੱਟ ਦੀ ਥਾਂ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਰਹੀ ਸੀ ਥਾਣਾ ਨੰ. 4 ਦੀ ਪੁਲਸ
ਇਕ ਪਾਸੇ ਸੀ.ਪੀ. ਸਵਪਨ ਸ਼ਰਮਾ ਸ਼ਹਿਰ ਦੀ ਕ੍ਰਾਈਮ ਫ੍ਰੀ ਕਰਨ ’ਚ ਰੁੱਝੇ ਹਨ ਤਾਂ ਦੂਸਰੀ ਪਾਸੇ ਥਾਣਾ ਲੈਵਲ ’ਤੇ ਪੁਲਸ ਆਪਣੇ ਹੀ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀ ਹੀ ਘਟਨਾ ਇਸ ਗੰਨ ਪੁਆਇੰਟ ’ਤੇ ਹੋਈ ਲੁੱਟ ਦੇ ਪੀੜਤਾਂ ਨਾਲ ਹੋਈ। ਭਾਜਪਾ ਨੇਤਾ ਨੌਸ਼ਾਦ ਆਲ ਨੇ ਦੱਸਿਆ ਕਿ ਪੀੜਤ ਜਦੋਂ ਥਾਣਾ 4 ’ਚ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਪੁਲਸ ਨੇ ਲੁੱਟ ਦੀ ਜਗ੍ਹਾ ਪੈਸੇ ਤੇ 5 ਮੋਬਾਇਲ ਚੋਰੀ ਹੋਣ ਦੀ ਸ਼ਿਕਾਇਤ ਲਿਖ ਲਈ। ਪੀੜਤਾਂ ’ਤੇ ਦਬਾਅ ਬਣਾਇਆ ਗਿਆ ਅਤੇ ਉਨ੍ਹਾਂ ਨੇ ਚੋਰੀ ਕੀਤੀ ਹੈ।
ਸ਼ਿਕਾਇਤ ’ਤੇ ਸਾਈਨ ਕਰ ਦਿੱਤੇ, ਜਿਵੇਂ ਹੀ ਇਹ ਮਾਮਲਾ ਨੌਸ਼ਾਦ ਆਲਮ ਦੇ ਧਿਆਨ ਆਇਆ ਤਾਂ ਉਹ ਪੀੜਤ ਲੋਕਾਂ ਨੂੰ ਨਾਲ ਲੈ ਕੇ ਥਾਣਾ ਨੰ. 4 ਪਹੁੰਚੇ, ਜਿਸ ਤੋਂ ਬਾਅਦ ਚੋਰੀ ਦੀ ਜਗ੍ਹਾ ਜੋ ਘਟਨਾ ਹੋਈ ਉਸ ਦੇ ਹਿਸਾਬ ਨਾਲ ਲੁੱਟ ਦੀ ਸ਼ਿਕਾਇਤ ਦਰਜ ਕਰਵਾਈ। ਨੌਸ਼ਾਦ ਆਲਮ ਨੇ ਕਿਹਾ ਕਿ ਖ਼ੁਦ ਪੁਲਸ ਹੀ ਆਪਣੇ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਖ਼ੁਦ ਦੀ ਨਾਲਾਇਕੀ ਲੁਕਾਉਣ ਲਈ ਗਲਤ ਰਿਪੋਰਟ ਤਿਆਰ ਕਰ ਰਹੇ ਹਨ। ਉਨ੍ਹਾਂ ਸੀ. ਪੀ. ਤੋਂ ਮੰਗ ਕੀਤੀ ਹੈ ਕਿ ਥਾਣੇ ਲੈਵਲ ’ਤੇ ਹੋ ਰਹੇ ਅਜਿਹੇ ਮਾਮਲਿਆਂ ’ਚ ਧਿਆਨ ਦਿਓ, ਜੋ ਸਿੱਧੇ ਲੋਕਾਂ ਨਾਲ ਜੁੜੇ ਹਨ।
ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।