ਪੰਜਾਬ ''ਚ ਵਿਰੋਧ ਦੇ ਬਾਵਜੂਦ ਰਾਮ ਰਹੀਮ ਦੇ ਸਤਿਸੰਗ ''ਚ ਆਇਆ ਸੰਗਤ ਦਾ ਹੜ੍ਹ, ਡੇਰੇ ''ਚ ਪੁੱਜੀ 50 ਲੱਖ ਸੰਗਤ
Monday, Jan 30, 2023 - 10:50 AM (IST)
ਬਠਿੰਡਾ/ਭਗਤਾ ਭਾਈ (ਵਰਮਾ, ਜ.ਬ.) : ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ’ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੱਲੋਂ ਬਠਿੰਡਾ ਵਿਖੇ ਡੇਰਾ ਰਾਜਗੜ੍ਹ ਸਲਾਬਤਪੁਰਾ 'ਚ ਵਰਚੂਅਲ ਸਤਸੰਗ ਕੀਤਾ ਗਿਆ ਅਤੇ ਇਸ ਭੰਡਾਰੇ ਮੌਕੇ ਸੰਗਤ ਦਾ ਹੜ੍ਹ ਆ ਗਿਆ। ਜਾਣਕਾਰੀ ਮੁਤਾਬਕ 50 ਲੱਖ ਤੋਂ ਜ਼ਿਆਦਾ ਗਿਣਤੀ ’ਚ ਸੰਗਤ ਨੇ ਇਸ ਸਤਿਸੰਗ ’ਚ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਭੰਡਾਰੇ ਮੌਕੇ ਪਹੁੰਚੀ ਸੰਗਤ ਲਈ ਭਾਵੇਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ ਪਰ ਸੰਗਤ ਦੇ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ।
ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼
ਸੰਗਤ ਦੇ ਬੈਠਣ ਲਈ ਲਗਭਗ 100 ਏਕੜ ’ਚ 8 ਪੰਡਾਲ ਬਣਾਏ ਗਏ ਸਨ ਪਰ ਸੰਗਤ ਏਨੀ ਵੱਡੀ ਗਿਣਤੀ ’ਚ ਪਹੁੰਚੀ ਕਿ ਸਾਰੇ ਪੰਡਾਲ ਫੁਲ ਹੋ ਗਏ। ਸੜਕਾਂ ’ਤੇ 12 ਕਿਲੋਮੀਟਰ ਤਕ ਜਾਮ ਲੱਗ ਗਏ, ਜਿਸ ਕਾਰਨ ਸੰਗਤ ਨੂੰ 5 ਕਿਲੋਮੀਟਰ ਤਕ ਪੈਦਲ ਚੱਲ ਕੇ ਸਤਿਸੰਗ ਪੰਡਾਲਾਂ ਤਕ ਪਹੁੰਚਣਾ ਪਿਆ। ਸੰਗਤ ਨੂੰ ਸੜਕਾਂ ’ਤੇ ਖੜ੍ਹੇ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਭੰਡਾਰਾ ਸੁਣਨਾ ਪਿਆ। ਇਸ ਮੌਕੇ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਬਰਨਾਵਾ (ਯੂ. ਪੀ.) ਆਸ਼ਰਮ ’ਚੋਂ ਆਨਲਾਈਨ ਸੰਗਤਾਂ ਦੇ ਰੂਬਰੂ ਹੋਏ।
ਇਹ ਵੀ ਪੜ੍ਹੋ- ਵਰਚੂਅਲ ਸਤਿਸੰਗ 'ਤੇ ਜਾ ਰਹੇ ਡੇਰਾ ਪ੍ਰੇਮੀਆਂ ਦਾ ਇਨਸਾਫ਼ ਮੋਰਚੇ ਵਲੋਂ ਵਿਰੋਧ, ਬੇਅਦਬੀ ਮਾਮਲੇ 'ਤੇ ਚੁੱਕੇ ਸਵਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।