ਲਾੜੇ ਸਣੇ 4 ਲੋਕਾਂ ਦੇ ਸਿਵੇ ਵੀ ਠੰਡੇ ਨਹੀਂ ਹੋਏ ਕਿ ਮੋਗਾ 'ਚ ਮੁੜ ਭਿਆਨਕ ਹਾਦਸਾ, 5 ਨੌਜਵਾਨਾਂ ਦੀ ਮੌਤ

Monday, Nov 06, 2023 - 09:25 AM (IST)

ਲਾੜੇ ਸਣੇ 4 ਲੋਕਾਂ ਦੇ ਸਿਵੇ ਵੀ ਠੰਡੇ ਨਹੀਂ ਹੋਏ ਕਿ ਮੋਗਾ 'ਚ ਮੁੜ ਭਿਆਨਕ ਹਾਦਸਾ, 5 ਨੌਜਵਾਨਾਂ ਦੀ ਮੌਤ

ਮੋਗਾ (ਗੋਪੀ, ਕਸ਼ਿਸ਼) : ਮੋਗਾ 'ਚ ਇਕ ਵਾਰ ਫਿਰ ਉਸ ਵੇਲੇ ਮੌਤ ਦੇ ਸੱਥਰ ਵਿੱਛ ਗਏ, ਜਦੋਂ ਦਰਦਨਾਕ ਹਾਦਸੇ ਦੌਰਾਨ 5 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਡ ਕੜਾਹੇਵਾਲਾ ਦੇ ਕੋਲ ਵਾਪਰਿਆ।

ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਵੈਣ, ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ, ਲਾੜੇ ਸਣੇ 4 ਦੀ ਮੌਤ

ਇੱਥੇ ਵਰਨਾ ਗੱਡੀ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ ਦੌਰਾਨ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ 5 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਰਿਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ ਨੂੰ ਹੋਰ ਅਤਿ-ਆਧੁਨਿਕ ਸਹੂਲਤਾਂ ਨਾਲ ਕਰੇਗੀ ਮਜ਼ਬੂਤ

PunjabKesari

ਦੱਸਣਯੋਗ ਹੈ ਕਿ ਬੀਤੇ ਦਿਨ ਵੀ ਮੋਗਾ ਦੇ ਅਜੀਤਵਾਲ ਨੇੜੇ ਦਰਦਨਾਕ ਹਾਦਸਾ ਵਾਪਰਿਆ ਸੀ, ਜਿਸ ਦੌਰਾਨ ਬਰਾਤ ਲਿਜਾ ਰਹੇ ਲਾੜੇ ਸਣੇ 4 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕਾਂ ਦੇ ਸਿਵੇ ਵੀ ਅਜੇ ਠੰਡੇ ਨਹੀਂ ਹੋਏ ਸੀ ਕਿ ਮੋਗਾ 'ਚ ਅੱਜ ਤੜਕਸਾਰ ਫਿਰ ਭਿਆਨਕ ਹਾਦਸਾ ਵਾਪਰ ਗਿਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News