ਨਹੀਂ ਰੁਕ ਰਿਹਾ ਫਿਰੋਜ਼ਪੁਰ ਕੇਂਦਰੀ ਜੇਲ੍ਹ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, ਬਰਾਮਦ ਹੋਏ 5 ਫੋਨ
Friday, Jan 27, 2023 - 12:59 PM (IST)
ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਗੁਰਨਾਮ ਲਾਲ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਨਵੇਂ ਆਏ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅੱਜ ਵੀ ਤਲਾਸ਼ੀ ਦੌਰਾਨ ਜੇਲ੍ਹ ਵਿੱਚੋਂ ਸਟਾਫ਼ ਵੱਲੋਂ 5 ਹੋਰ ਮੋਬਾਇਲ ਬਰਾਮਦ ਕੀਤੀ ਗਏ ਹਨ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਅਤੇ 2 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੋਵੇਗਾ ਸੜਕ ਦਾ ਨਾਂ, ਸੁਰੱਖਿਆ ਲੀਕ ਹੋਣ ਸਬੰਧੀ ਸਿਹਤ ਮੰਤਰੀ ਦਾ ਅਹਿਮ ਬਿਆਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਜੰਗ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਅਤੇ ਨਿਰਮਲ ਸਿੰਘ ਵੱਲੋਂ ਪੁਲਸ ਨੂੰ ਭੇਜੇ ਦੋ ਵੱਖ-ਵੱਖ ਪੱਤਰਾਂ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੇ ਪੁਰਾਣੀ ਬੈਰਕ ਨੰਬਰ 7 ਦੀ ਤਲਾਸ਼ੀ ਲਈ ਤਾਂ ਉਥੋਂ 2 ਸਿਮ ਕਾਰਡ ਸਮੇਤ ਸੈਮਸੰਗ ਕੀਪੈਡ ਮੋਬਾਇਲ ਤੇ ਇਕ ਮੋਬਾਈਲ ਫੋਨ ਬਿਨਾਂ ਸਿਮ ਕਾਰਡ ਦੇ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਏ। ਇਸ ਤੋਂ ਇਲਾਵਾ ਜਦੋਂ ਜੇਲ੍ਹ ਦੇ ਸਟਾਫ਼ ਨੇ ਬਲਾਕ ਨੰਬਰ 1/3 ਦੀ ਤਲਾਸ਼ੀ ਲਈ ਗਈ ਤਾਂ ਉੱਥੇ ਬੰਦ ਹਵਾਲਾਤੀ ਗੁਰਚਰਨ ਸਿੰਘ ਕੋਲੋਂ ਵੀ. ਆਈ. ਸਿਮ ਕਾਰਡ ਸਮੇਤ ਅਤੇ ਬਲਾਕ ਨੰਬਰ 2/4 ਦੀ ਤਲਾਸ਼ੀ ਲੈਣ 'ਤੇ ਜਗਜੀਤ ਸਿੰਘ ਕੋਲੋਂ ਸਿਮ ਕਾਰਡ ਸਮੇਤ ਕੀਪੈਡ ਮੋਬਾਈਲ ਬਰਾਮਦ ਹੋਏ।
ਇਹ ਵੀ ਪੜ੍ਹੋ- DJ ਦਾ ਪ੍ਰੋਗਰਾਮ ਲਗਾ ਕੇ ਘਰ ਪਰਤ ਰਹੇ ਨੌਜਵਾਨ ਨੂੰ ਟਰੈਕਟਰ ਨੇ ਦਰੜਿਆ, ਹੋਈ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।