5 ਕਿਲੋ ਅਫੀਮ ਸਣੇ 2 ਤਸਕਰ ਗ੍ਰਿਫਤਾਰ

Saturday, Jul 22, 2017 - 12:18 PM (IST)

5 ਕਿਲੋ ਅਫੀਮ ਸਣੇ 2 ਤਸਕਰ ਗ੍ਰਿਫਤਾਰ

 

ਤਰਨਤਾਰਨ(ਮਨਵਿੰਦਰ ਮਿਲਾਪ)—ਤਰਨਤਾਰਨ ਨਰਕੋਟਿਕ ਵਿਭਾਗ ਦੀ ਪੁਲਸ ਨੇ 5 ਕਿਲੋ ਅਫੀਮ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਜਾਣਕਾਰੀ ਮਿਲੀ ਹੈ ਕਿ ਪੁਲਸ ਨੇ 5 ਕਿਲੋ ਅਫੀਮ ਸਣੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ ਇਕ ਔਰਤ ਸ਼ਾਮਿਲ ਹੈ। 
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਇਹ ਔਰਤ ਅਤੇ ਆਦਮੀ ਦੋਵੇਂ  ਰਾਜਸਥਾਨ ਤੋਂ ਅਫੀਮ ਦੀ ਤਸਕਰੀ ਕਰਕੇ ਪੰਜਾਬ 'ਚ ਸਪਲਾਈ ਕਰ ਰਹੇ ਸਨ। ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News