ਜਲੰਧਰ ਕਮਿਸ਼ਨਰੇਟ ਪੁਲਸ ਨੇ 3 ਔਰਤਾਂ ਸਣੇ 5 ਨਸ਼ਾ ਤਸਕਰ 5 ਕਿਲੋ ਅਫ਼ੀਮ ਸਮੇਤ ਕੀਤੇ ਗ੍ਰਿਫ਼ਤਾਰ

Thursday, Feb 01, 2024 - 03:27 PM (IST)

ਜਲੰਧਰ (ਮਹੇਸ਼)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਤਿੰਨ ਔਰਤਾਂ ਸਮੇਤ ਪੰਜ ਪ੍ਰਵਾਸੀ ਨਸ਼ਾ ਤਸਕਰਾਂ ਨੂੰ 5 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਤਸਕਰਾਂ ਦਾ ਇਕ ਗਿਰੋਹ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਬੁੱਧਵਾਰ ਨੂੰ ਬਾਬਾ ਬੁੱਢਾ ਜੀ ਫਲਾਈਓਵਰ 'ਤੇ ਜਾਲ ਵਿਛਾਇਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਪੂਰਥਲਾ ਰੋਡ ਵਾਲੇ ਪਾਸੇ ਤੋਂ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਆਉਂਦੇ ਵੇਖਿਆ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਵੇਖਦਿਆਂ ਹੀ ਗਿਰੋਹ ਦੇ ਪੁਰਸ਼ ਮੈਂਬਰਾਂ ਨੇ ਸ਼ੱਕੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਦੋਵੇਂ ਪੁਰਸ਼ਾਂ ਪਾਸੋਂ 2 ਕਿਲੋ ਅਫ਼ੀਮ (1 ਕਿਲੋ ਪ੍ਰਤੀ ਵਿਅਕਤੀ) ਬਰਾਮਦ ਹੋਈ। ਸਵਪਨ ਸ਼ਰਮਾ ਨੇ ਦੱਸਿਆ ਕਿ ਔਰਤਾਂ ਦੇ ਥੈਲਿਆਂ ਦੀ ਤਲਾਸ਼ੀ ਦੌਰਾਨ ਤਿੰਨ ਕਿਲੋ ਅਫ਼ੀਮ (ਹਰੇਕ ਵਿੱਚੋਂ 1 ਕਿਲੋ) ਬਰਾਮਦ ਹੋਈ ਅਤੇ ਸਾਰੇ ਪੰਜ ਤਸਕਰਾਂ ਕੋਲੋਂ ਕੁੱਲ 5 ਕਿਲੋ ਅਫ਼ੀਮ ਬਰਾਮਦ ਹੋਈ।

ਇਹ ਵੀ ਪੜ੍ਹੋ: ਜਲੰਧਰ ਦਾ ਇਹ ਮਸ਼ਹੂਰ ਰੈਸਟੋਰੈਂਟ ਵਿਵਾਦਾਂ 'ਚ ਘਿਰਿਆ, 'ਡੋਸਾ' 'ਚੋਂ ਨਿਕਲਿਆ ਕਾਕਰੇਚ, ਹੋਇਆ ਹੰਗਾਮਾ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਝਾਰਖੰਡ ਰਾਜ ਦੇ ਰਹਿਣ ਵਾਲੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਪਛਾਣ ਬਬਲੂ ਕੁਮਾਰ ਵਿਸ਼ਕਰਮਾ ਪੁੱਤਰ ਕੇਦਾਰ ਮਿਸਤਰੀ ਵਾਸੀ ਪਿੰਡ ਸ਼ਹੀਦਾਂ ਪੋ ਅਤੇ ਪੀ. ਐੱਸ. ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪ੍ਰਦੀਪ ਵਿਸ਼ਕਰਮਾ ਪੁੱਤਰ ਸਵਰਗੀ ਉਪੇਂਦਰ ਵਿਸ਼ਕਰਮਾ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਫੂਲਵਤੀ ਦੇਵੀ ਪਿੰਡ ਸ਼ਹੀਦਾਂ PO ਅਤੇ PS ਲਾਵਲੌਂਗ ਜ਼ਿਲ੍ਹਾ ਚਤਰਾ ਝਾਰਖੰਡ, ਪ੍ਰਤਿਮਾ ਦੇਵੀ r/o ਪਿੰਡ ਪਿਪਰਾ PS ਲੈਸਲੀਗੰਜ ਜ਼ਿਲ੍ਹਾ ਪਲਾਮੂ ਝਾਰਖੰਡ ਅਤੇ ਆਰਤੀ ਦੇਵੀ ਵਾਸੀ ਪਿੰਡ ਸ਼ਹੀਦਾਂ PO ਅਤੇ PS ਲਾਵਾਲੌਂਗ ਜ਼ਿਲ੍ਹਾ ਚਤਰਾ ਝਾਰਖੰਡ। ਸਵਪਨ ਸ਼ਰਮਾ ਨੇ ਦੱਸਿਆ ਕਿ ਤਸਕਰਾਂ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 20 ਮਿਤੀ 31-01-2024 ਅਧੀਨ 18-61-85 ਐੱਨ. ਡੀ. ਪੀ. ਐੱਸ. ਐਕਟ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਬਲੂ ਕੁਮਾਰ ਵਿਸ਼ਕਰਮਾ ਭਗੌੜਾ ਹੈ ਕਿਉਂਕਿ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਹਿਲਾਂ ਹੀ ਜਲੰਧਰ ਵਿਖੇ ਐੱਫ਼. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ ਚਾਰ ਤਸਕਰਾਂ ਖ਼ਿਲਾਫ਼ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News