ਸਾਵਧਾਨ : ਜ਼ਿਲ੍ਹੇ ''ਚ ਕੋਰੋਨਾ ਨੇ ਫ਼ੜੀ ਰਫ਼ਤਾਰ, 5 ਲੋਕਾਂ ਨੇ ਤੋੜਿਆ ਦਮ, 130 ਨਵੇਂ ਪਾਜ਼ੇਟਿਵ ਕੇਸ

Thursday, Nov 19, 2020 - 03:38 PM (IST)

ਸਾਵਧਾਨ : ਜ਼ਿਲ੍ਹੇ ''ਚ ਕੋਰੋਨਾ ਨੇ ਫ਼ੜੀ ਰਫ਼ਤਾਰ, 5 ਲੋਕਾਂ ਨੇ ਤੋੜਿਆ ਦਮ, 130 ਨਵੇਂ ਪਾਜ਼ੇਟਿਵ ਕੇਸ

ਜਲੰਧਰ (ਰੱਤਾ) : ਲੋਕਾਂ ਦੀ ਲਾਪ੍ਰਵਾਹੀ ਨਾਲ ਕੋਰੋਨਾ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ, ਜੋ ਬਹੁਤ ਵੱਡੀ ਚਿੰਤਾ ਦੀ ਗੱਲ ਹੈ। ਜੇਕਰ ਹੁਣ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਬਾਜ਼ਾਰਾਂ ਅਤੇ ਵਿਆਹ ਸਮਾਰੋਹਾਂ 'ਚ ਲੋਕ ਬਿਨਾਂ ਮਾਸਕ ਦੇ ਘੁੰਮਦੇ ਦੇਖੇ ਜਾ ਸਕਦੇ ਹਨ। ਅਜਿਹਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕੋਰੋਨਾ ਦਾ ਖ਼ੌਫ ਹੀ ਨਹੀਂ ਹੈ, ਜਦਕਿ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਉਥੇ ਹੀ ਵੀਰਵਾਰ ਨੂੰ 23 ਸਾਲਾ ਨੌਜਵਾਨ ਸਮੇਤ 5 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ 130 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ : ਸੜਕ 'ਚ ਪਏ ਟੋਇਆਂ ਕਾਰਨ ਸਵਿਫਟ ਕਾਰ ਸਵਾਰ ਨੌਜਵਾਨ ਦੀ ਮੌਤ

ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
* ਮਾਸਕ ਦੀ ਸਹੀ ਤਰ੍ਹਾਂ ਵਰਤੋਂ ਕਰੋ।
* ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਬਣ ਨਾਲ ਧੋਵੋ।
* ਅਲਕੋਹਲ ਯੁਕਤ ਸੈਨੇਟਾਈਜ਼ਰ ਦੀ ਵਰਤੋਂ ਕਰੋ।
* ਸਮਾਜਕ ਦੂਰੀ ਰੱਖੋ।
* ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰੋ।
* ਇਮਿਊਨਿਟੀ ਮਜ਼ਬੂਤ ਬਣਾਉਣ ਲਈ ਚੰਗੀ ਖੁਰਾਕ ਲਵੋ।
* ਬੁਖਾਰ, ਖਾਂਸੀ ਜਾਂ ਗਲਾ ਖਰਾਬ ਹੋਣ ਦੀ ਸੂਰਤ ਵਿਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

2963 ਦੀ ਰਿਪੋਰਟ ਆਈ ਨੈਗੇਟਿਵ ਅਤੇ 53 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 2963 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 53 ਨੂੰ ਛੁੱਟੀ ਦਿੱਤੀ ਗਈ। ਮਹਿਕਮੇ ਨੇ 3811 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ : 'ਜਾਗੋ' ਨੇ ਜਥੇਦਾਰ ਦੇ ਬਿਆਨ ਦੇ ਅਰਥਾਂ ਨੂੰ ਸਮਝਣ ਦੀ ਕੀਤੀ ਅਪੀਲ

ਕੁੱਲ ਸੈਂਪਲ-336656
ਨੈਗੇਟਿਵ ਆਏ-301520
ਪਾਜ਼ੇਟਿਵ ਆਏ-16454
ਡਿਸਚਾਰਜ ਹੋਏ ਮਰੀਜ਼-15134
ਮੌਤਾਂ ਹੋਈਆਂ-512
ਐਕਟਿਵ ਕੇਸ-808

ਇਹ ਵੀ ਪੜ੍ਹੋ : ਟੋਭੇ 'ਚ ਡੁੱਬਣ ਕਾਰਣ ਬੱਚੀ ਦੀ ਮੌਤ


author

Anuradha

Content Editor

Related News