ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਕਾਰਣ 5 ਦੀ ਮੌਤ, 172 ਪਾਜ਼ੇਟਿਵ
Sunday, Sep 27, 2020 - 12:06 AM (IST)
ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲੇ ’ਚ ਅੱਜ ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਅਜਿਹਾ ਅੰਕਡ਼ਾ ਸਾਹਮਣੇ ਆਇਆ, ਜਦੋਂ 172 ਨਵੇਂ ਕੇੇਸ ਪਾਜ਼ੇਟਿਵ ਆ ਗਏ ਅਤੇ 172 ਮਰੀਜ਼ ਹੀ ਤੰਦਰੁਸਤ ਹੋ ਗਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 11192 ਹੈ, ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ 9323 ਹੈ। ਅੱਜ 5 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 312 ਹੋ ਗਈ ਹੈ, ਜਦੋਂਕਿ 1557 ਕੇਸ ਇਸ ਸਮੇਂ ਐਕਟਿਵ ਹਨ।
ਇਹ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 172 ਕੇਸਾਂ ’ਚੋਂ 54 ਪਟਿਆਲਾ ਸ਼ਹਿਰ, 1 ਸਮਾਣਾ, 17 ਰਾਜਪੁਰਾ, 22 ਨਾਭਾ, ਬਲਾਕ ਭਾਦਸੋਂ ਤੋਂ 58, ਬਲਾਕ ਕੋਲੀ ਤੋਂ 6, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲ ਪੁਰ ਤੋਂ 3, ਬਲਾਕ ਦੁਧਨਸਾਧਾ ਤੋਂ 2, ਬਲਾਕ ਸ਼ੁਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 12 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 160 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਅਜੀਤ ਨਗਰ, ਗੁਰੂ ਤੇਗ ਬਹਾਦਰ ਕਾਲੋਨੀ, ਨਾਭਾ ਗੇਟ, ਨਿਊ ਪ੍ਰੋਫੈਸਰ ਕਾਲੋਨੀ, ਹਰਿੰਦਰ ਨਗਰ, ਗੁਰਬਖਸ਼ ਕਾਲੋਨੀ, ਮਨਜੀਤ ਨਗਰ, ਗਾਂਧੀ ਨਗਰ, ਪ੍ਰਤਾਪ ਨਗਰ, ਨਾਰਥ ਐਵੀਨਿਊ, ਗੁਲਾਬ ਨਗਰ, ਅਨੰਦ ਨਗਰ, ਸੁਖ ਇਨਕਲੇਵ, ਤੱਫਜਲਪੁਰਾ, ਮਥੁਰਾ ਕਾਲੋਨੀ, ਸ਼੍ਰੀ ਨਿਵਾਸ ਕਾਲੋਨੀ, ਚੌਰਾ ਕੈਂਪ, ਅਰਬਨ ਅਸਟੇਟ ਫੇਜ਼ ਤਿੰਨ, ਨਿਰਭੈ ਕਾਲੋਨੀ, ਸੁੰਦਰ ਨਗਰ, ਨਿਊ ਸੈਂਚੁਰੀ ਇਨਕਲੇਵ, ਏਕਤਾ ਵਿਹਾਰ, ਮਹਾਰਾਜਾ ਯਾਦਵਿੰਦਰਾ ਇਨਕਲੇਵ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗੱਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਪੁਰਾਣਾ ਰਾਜਪੁਰਾ, ਨੇਡ਼ੇ ਆਰਿਆ ਸਮਾਜ ਮੰਦਰ, ਗਣੇਸ਼ ਨਗਰ, ਕਨਿਕਾ ਗਾਰਡਨ, ਆਦਰਸ਼ ਕਾਲੋਨੀ, ਗੁਰੂ ਨਾਨਕ ਕਾਲੋਨੀ, ਮੁਹੱਲਾ ਗੁੱਜਰਾ ਵਾਲਾ, ਡਾਲੀਮਾ ਵਿਹਾਰ, ਸਮਾਣਾ ਦੇ ਪ੍ਰਤਾਪ ਕਾਲੋਨੀ, ਨਾਭਾ ਦੇ ਸੈਂਚੁਰੀ ਇਨਕਲੇਵ, ਮਾਧਵ ਕਾਲੋਨੀ, ਪਾਂਡੁਸਰ ਮੁਹੱਲਾ, ਮੈਕਸੀਮ ਸਕਿਓਰਿਟੀ ਜੇਲ, ਸਿਨੇਮਾ ਰੋਡ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗੱਲੀਆਂ, ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।
ਇਨ੍ਹਾਂ ਦੀ ਹੋਈ ਮੌਤ
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 5 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ 2 ਰਾਜਪੁਰਾ, ਇਕ ਦੁਧਨਸਾਧਾ, ਇਕ ਬਲਾਕ ਹਰਪਾਲਪੁਰ, ਇਕ ਤਹਿਸੀਲ ਨਾਭਾ ਨਾਲ ਸਬੰਧਤ ਸਨ। ਪਹਿਲਾ ਰਾਜਪੁਰਾ ਦੇ ਸਿੰਗਲਾ ਸਿਟੀ ਦਾ ਰਹਿਣ ਵਾਲਾ 56 ਸਾਲਾ ਪੁਰਸ਼, ਜੋ ਕਿ ਟੀ. ਬੀ. ਦਾ ਮਰੀਜ਼ ਸੀ, ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਦੂਜਾ ਫੋਕਲ ਪੁਆਇੰਟ ਦੀ ਰਹਿਣ ਵਾਲੀ 65 ਸਾਲਾ ਔਰਤ, ਜੋ ਕਿ ਪੁਰਾਣੀ ਸ਼ੂਗਰ ਅਤੇ ਥਾਈਰੈਡ ਦੀ ਮਰੀਜ਼ ਸੀ, ਰਾਜਿੰਦਰਾ ਹਸਪਤਾਲ ’ਚ ਦਾਖਲ ਸੀਤੀਸਰਾ ਪਿੰਡ ਬਿੰਜਲ ਬਲਾਕ ਦੁਧਨਸਾਧਾ ਦੀ ਰਹਿਣ ਵਾਲੀ 63 ਸਾਲਾ ਔਰਤ, ਜੋ ਕਿ ਦਿਲ ਦੀਆਂ ਬੀਮਾਰੀਆਂ ਦੀ ਮਰੀਜ਼ ਅਤੇ ਪੀ. ਜੀ. ਆਈ. ਚੰਡੀਗਡ਼੍ਹ ’ਚ ਦਾਖਲ ਸੀ, ਚੌਥਾ ਪਿੰਡ ਰਾਜਗਡ਼੍ਹ ਤਹਿਸੀਲ ਨਾਭਾ ਦੀ ਰਹਿਣ ਵਾਲੀ 60 ਸਾਲਾ ਔਰਤ ਜੋ ਕਿ ਹਾਈਪਰਟੈਂਸ਼ਨ ਦੀ ਬੀਮਾਰੀ ਦੀ ਮਰੀਜ਼ ਸੀ ਅਤੇ 5ਵਾਂ ਪਿੰਡ ਅਜਰਾਵਰ ਤਹਿਸੀਲ ਹਰਪਾਲਪੁਰ ਦਾ ਰਹਿਣ ਵਾਲਾ 70 ਸਾਲਾ ਪੁਰਸ਼, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
ਹੁਣ ਤੱਕ ਲਏ ਸੈਂਪਲ 147583
ਨੈਗੇਨਿਵ 134441
ਪਾਜ਼ੇਟਿਵ 11192
ਰਿਪੋਰਟ ਪੈਂਡਿੰਗ 1650
ਤੰਦਰੁਸਤ ਹੋਏ 9323
ਮੌਤਾਂ 312
ਐਕਟਿਵ 1557