ਇੰਡਸਟਰੀਲਿਸਟ ਨੂੰ ਵਿਦੇਸ਼ ਤੋਂ ਆਈ 5 ਕਰੋੜ ਦੀ ਫਿਰੌਤੀ ਲਈ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ

Tuesday, Jun 06, 2023 - 12:53 PM (IST)

ਇੰਡਸਟਰੀਲਿਸਟ ਨੂੰ ਵਿਦੇਸ਼ ਤੋਂ ਆਈ 5 ਕਰੋੜ ਦੀ ਫਿਰੌਤੀ ਲਈ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ

ਜਲੰਧਰ (ਜ. ਬ.)  : ਸ਼ਹਿਰ ਦੇ ਇਕ ਇੰਡਸਟਰੀਲਿਸਟ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਥਾਣਾ ਨੰਬਰ 8 ਦੀ ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਵਿਚ ਇੰਡਸਟਰੀਲਿਸਟ ਨੇ ਦੱਸਿਆ ਕਿ 25 ਮਈ ਨੂੰ ਦੇਰ ਰਾਤ 1.30 ਵਜੇ ਉਨ੍ਹਾਂ ਨੂੰ ਵ੍ਹਟਸਐਪ ’ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ। ਉਨ੍ਹਾਂ ਨੇ ਉਕਤ ਕਾਲ ਨਹੀਂ ਚੁੱਕੀ ਪਰ ਵਾਰ-ਵਾਰ ਕਾਲ ਆਉਣ ਕਾਰਨ ਉਨ੍ਹਾਂ ਨੇ ਇਸਨੂੰ ਰਿਸੀਵ ਕਰ ਲਿਆ। ਫੋਨ ਕਰਨ ਵਾਲੇ ਮੁਲਜ਼ਮ ਕੋਲ ਉਸਦੀ ਕਾਫੀ ਜਾਣਕਾਰੀ ਸੀ। ਉਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ 5 ਕਰੋੜ ਰੁਪਏ ਨਾ ਦਿੱਤੇ ਤਾਂ ਉਹ ਉਨ੍ਹਾਂ ਦੇ ਸਿਰ ’ਚ ਗੋਲੀਆਂ ਮਾਰ ਕੇ ਕਤਲ ਕਰ ਦੇਵੇਗਾ। ਇੰਡਟਰੀਲਿਸਟ ਨੇ ਕਾਲ ਕੱਟ ਦਿੱਤੀ ਤਾਂ ਵਾਰ-ਵਾਰ ਉਸ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ ਤਾਂ ਮੁਲਜ਼ਮ ਨੇ ਇੰਡਸਟਰੀਲਿਸਟ ਦੇ ਪੁੱਤਰ ਦੇ ਫੋਨ ’ਤੇ ਉਸੇ ਨੰਬਰ ਤੋਂ ਕਾਲ ਕਰ ਕੇ ਉਸ ਤੋਂ ਵੀ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ। 

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕੀਤਾ : ਚੁਘ

ਕਾਫੀ ਦਿਨਾਂ ਤਕ ਤਾਂ ਪਰਿਵਾਰ ਘਬਰਾਉਂਦਾ ਰਿਹਾ ਪਰ ਬਾਅਦ ’ਚ ਇੰਡਸਟਰੀਲਿਸਟ ਦੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਕਿਹਾ ਕਿ ਸਾਈਬਰ ਸੈੱਲ ਦੀ ਮਦਦ ਨਾਲ ਕਾਲ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਾਲ ਕਰਨ ਵਾਲੇ ਵਿਅਕਤੀ ਨੂੰ ਟਰੇਸ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਚੰਡੀਗੜ੍ਹ ਬੈਠੇ ਅਫਸਰਾਂ ਨਾਲ ਸੈਟਿੰਗ ਕਰ ਕੇ ਖਾਧੇ ਗਏ ਸਮਾਰਟ ਸਿਟੀ ਦੇ ਪੈਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News