ਮਾਛੀਵਾੜਾ ''ਚ ਵੱਜੀ ਖ਼ਤਰੇ ਦੀ ਘੰਟੀ, ਡਾਕਟਰ ਸਮੇਤ 5 ਲੋਕਾਂ ਨੂੰ ਹੋਇਆ ਕੋਰੋਨਾ

Friday, Jul 24, 2020 - 12:24 PM (IST)

ਮਾਛੀਵਾੜਾ ''ਚ ਵੱਜੀ ਖ਼ਤਰੇ ਦੀ ਘੰਟੀ, ਡਾਕਟਰ ਸਮੇਤ 5 ਲੋਕਾਂ ਨੂੰ ਹੋਇਆ ਕੋਰੋਨਾ

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਮਹਾਮਾਰੀ ਨੇ ਮਾਛੀਵਾੜਾ ਸ਼ਹਿਰ ’ਚ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ, ਜਿੱਥੇ ਇਹ ਬਿਮਾਰੀ ਪੂਰੇ ਦੇਸ਼ ’ਚ ਸਿਖ਼ਰਾਂ ਵੱਲ ਜਾ ਰਹੀ ਹੈ, ਉਥੇ ਇਸ ਛੋਟੇ ਜਿਹੇ ਕਸਬੇ ’ਚ ਇਸ ਦੀ ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂਆਤ ਹੋਈ, ਜੋ ਕਿ ਖ਼ਤਰਨਾਕ ਪੈੜਾਂ ਵੱਲ ਵੱਧ ਰਹੀ ਹੈ। ਮਾਛੀਵਾੜਾ ਸ਼ਹਿਰ ਦੀ ਸੰਘਣੀ ਆਬਾਦੀ ’ਚ ਮੈਡੀਕਲ ਸਟੋਰ ਚਲਾ ਰਹੇ ਇੱਕ ਬਜ਼ੁਰਗ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ, ਜੋ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ।

ਇਸ ਮੈਡੀਕਲ ਸਟੋਰ ’ਤੇ ਜਿੱਥੇ ਕਾਫ਼ੀ ਲੋਕਾਂ ਦਾ ਦਵਾਈ ਲੈਣ ਲਈ ਆਉਣਾ-ਜਾਣਾ ਰਹਿੰਦਾ ਸੀ, ਉੱਥੇ ਸ਼ਾਮ ਨੂੰ ਕੁੱਝ ਪਤਵੰਤੇ ਸੱਜਣ ਵੀ ਆ ਬੈਠਦੇ ਸਨ। ਇਹ ਬਜ਼ੁਰਗ ਡਾਕਟਰ ਲੁਧਿਆਣਾ ਦੇ ਇੱਕ ਹਸਪਤਾਲ 'ਚ ਦਾਖਲ ਹੈ, ਜਿੱਥੇ ਉਸ ਦੀ ਟੈਸਟ ਦੌਰਾਨ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਹ ਡਾਕਟਰ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਹੈ। ਸਿਹਤ ਮਹਿਕਮੇ ਦੀ ਟੀਮ ਵੱਲੋਂ ਪਾਜ਼ੇਟਿਵ ਆਏ ਡਾਕਟਰ ਦੇ ਪਰਿਵਾਰਕ ਮੈਂਬਰਾਂ ਦੇ ਭਲਕੇ ਟੈਸਟ ਲਏ ਜਾਣਗੇ ਅਤੇ ਨਾਲ ਹੀ ਇਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕਰ ਕੇ ਜਾਂਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਮਾਮਲੇ ਜੱਸੋਵਾਲ, ਇੱਕ ਮਾਣੇਵਾਲ ਅਤੇ ਮਾਛੀਵਾੜਾ ਸ਼ਹਿਰ ਦਾ ਪਲੰਬਰ ਇਸ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਹੁਣ ਪੰਜਵਾਂ ਮਰੀਜ਼ ਡਾਕਟਰ ਆਉਣ ਕਾਰਨ ਸ਼ਹਿਰ ਵਾਸੀ ਚਿੰਤਤ ਹਨ। 


author

Babita

Content Editor

Related News