ਭਾਰਤ-ਪਾਕਿ ਸਰਹੱਦ ਰਾਹੀਂ ਕਣਕ ਦੇ 49 ਟਰੱਕ ਅਫਗਾਨਿਸਤਾਨ ਭੇਜੇ

Sunday, Jul 03, 2022 - 03:11 AM (IST)

ਭਾਰਤ-ਪਾਕਿ ਸਰਹੱਦ ਰਾਹੀਂ ਕਣਕ ਦੇ 49 ਟਰੱਕ ਅਫਗਾਨਿਸਤਾਨ ਭੇਜੇ

ਅੰਮ੍ਰਿਤਸਰ (ਨੀਰਜ) : ਭਾਰਤ ਸਰਕਾਰ ਵੱਲੋਂ ਸ਼ਨੀਵਾਰ ਭਾਰਤ-ਪਾਕਿ ਸਰਹੱਦ ’ਤੇ ਆਈ. ਸੀ. ਪੀ. ਬੈਰੀਅਰ ਤੋਂ ਕਣਕ ਦੇ 49 ਟਰੱਕ ਅਫਗਾਨਿਸਤਾਨ ਭੇਜੇ ਗਏ ਹਨ। ਦੱਸਿਆ ਜਾਂਦਾ ਹੈ ਕਿ ਭਾਰਤ ਸਰਕਾਰ ਨੇ ਸਹਾਇਤਾ ਲਈ 50 ਹਜ਼ਾਰ ਮੀਟ੍ਰਿਕ ਟਨ ਕਣਕ ਅਫਗਾਨਿਸਤਾਨ ਨੂੰ ਦੇਣੀ ਸੀ। ਇਸ ਵਿੱਚ 49 ਟਰੱਕਾਂ ਦੀ ਖੇਪ ਸ਼ਨੀਵਾਰ ਭੇਜੀ ਗਈ ਹੈ। ਜੇਕਰ ਅੱਜ ਦੀ ਇਸ ਖੇਪ ਨੂੰ ਮਿਲਾ ਲਿਆ ਜਾਵੇ ਤਾਂ ਕੁਲ ਮਿਲਾ ਕੇ ਹੁਣ ਤੱਕ 29 ਹਜ਼ਾਰ ਮੀਟ੍ਰਿਕ ਟਨ ਕਣਕ ਭੇਜੀ ਜਾ ਚੁੱਕੀ ਹੈ। ਭਾਰਤ ਸਰਕਾਰ ਵੱਲੋਂ ਭੇਜੇ ਗਏ ਟਰੱਕਾਂ ਨੂੰ ਕਸਟਮ ਵਿਭਾਗ ਦੇ ਸੰਯੁਕਤ ਕਮਿਸ਼ਨਰ ਬਲਵੀਰ ਸਿੰਘ ਮਾਂਗਟ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਵੀ ਪੜ੍ਹੋ : SIT ਨੇ ਬੇਅਦਬੀ ਮਾਮਲਿਆਂ ਨੂੰ ਸਿਆਸੀ ਨਹੀਂ, ਬਲਕਿ ਡੇਰਾ ਸਿਰਸਾ ਦੀ ਸਾਜ਼ਿਸ਼ ਕਰਾਰ ਦਿੱਤਾ


author

Mukesh

Content Editor

Related News