ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 47ਵੀਂ ਮੌਤ, 142 ਨਵੇਂ ਕੇਸਾਂ ਦੀ ਪੁਸ਼ਟੀ

Saturday, Aug 08, 2020 - 08:39 PM (IST)

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ 47ਵੀਂ ਮੌਤ, 142 ਨਵੇਂ ਕੇਸਾਂ ਦੀ ਪੁਸ਼ਟੀ

ਪਟਿਆਲਾ,(ਪਰਮੀਤ)- ਪਟਿਆਲਾ ਜ਼ਿਲੇ ਵਿਚ ਕੋਰੋਨਾ ਨਾਲ 47ਵੀਂ ਮੌਤ ਹੋ ਗਈ ਹੈ ਜਦੋਂਕਿ ਸ਼ਨੀਵਾਰ ਨੂੰ 142 ਕੇਸ ਨਵੇਂ ਆਉਣ ਤੋਂ ਬਾਅਦ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 2577 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 1681 ਕੇਸ ਠੀਕ ਹੋ ਚੁੱਕੇ ਹਨ ਅਤੇ 849 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਅੱਜ ਜਿਹਡ਼ੇ ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ ਵਿਚੋਂ 6 ਦੀ ਸੂਚਨਾ ਲੁਧਿਆਣਾ, 1 ਫਤਿਹਗਡ਼੍ਹ ਸਾਹਿਬ, 1 ਮੋਹਾਲੀ ਅਤੇ ਪੀ. ਜੀ. ਆਈ. ਚੰਡੀਗਡ਼੍ਹ ਤੋਂ ਪ੍ਰਾਪਤ ਹੋਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਆਰੀਆ ਸਮਾਜ ਦਾ ਰਹਿਣ ਵਾਲਾ ਜੋ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ਼ ਸੀ, ਦੀ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ ਹੈ।

ਇਹ ਕੇਸ ਆਏ ਪਾਜ਼ੇਟਿਵ

ਉਨ੍ਹਾਂ ਦੱਸਿਆ ਕਿ ਇਨ੍ਹਾਂ 142 ਕੇਸਾਂ ਵਿਚੋਂ 66 ਪਟਿਆਲਾ ਸ਼ਹਿਰ, 19 ਨਾਭਾ, 20 ਰਾਜਪੁਰਾ, 08 ਸਮਾਣਾ, ਪਾਤਡ਼ਾ ਤੋਂ 03 ਅਤੇ 26 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 58 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾਂ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 84 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਨਾਲ ਸਬੰਧਤ ਹਨ।

* ਪਟਿਆਲਾ ਦੇ ਬਾਜਵਾ ਕਾਲੋਨੀ-5

* ਗੁਰੂ ਨਾਨਕ ਨਗਰ, ਸੋਢੀਆਂ ਸਟਰੀਟ ਅਤੇ ਮਾਰਕਲ ਕਾਲੋਨੀ-4-4,

* ਗੁਰੂ ਰਾਮ ਦਾਸ ਨਗਰ-3

* ਨਿਊ ਬਸਤੀ ਬਡੂੰਗਰ, ਮਹਿੰਦਰਾ ਕੰਪਲੈਕਸ, ਆਫੀਸਰ ਐਨਕਲੇਵ ਫੇਜ਼-2, ਅਰਬਨ ਅਸਟੇਟ ਫੇਜ਼-2, ਅਹਲੂਵਾਲੀਆ ਸਟਰੀਟ, ਖਾਲਸਾ ਕਾਲਜ ਕਾਲੋਨੀ, ਕਿੱਲਾ ਚੌਕ-2-2

* ਰਤਨ ਨਗਰ, ਪ੍ਰੇਮ ਨਗਰ, ਖਾਲਸਾ ਮੁਹੱਲਾ, ਦੀਪ ਨਗਰ, ਐੱਸ. ਬੀ. ਆਈ. ਬੈਂਕ, ਮਜੀਠੀਆ ਐਨਕਲੇਵ, ਮੁੱਹਲਾ ਪ੍ਰੇਮ ਚੰਦ, ਕੱਚਾ ਪਟਿਆਲਾ, ਅਮਨ ਬਾਗ, ਐੱਸ. ਐੱਸ. ਟੀ. ਨਗਰ, ਲੱਕਡ਼ ਮੰਡੀ, ਰਾਘੋ ਮਾਜਰਾ, ਏਕਤਾ ਨਗਰ, ਹੀਰਾ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਰੋਜ਼ ਐਵੇਨਿਊ, ਗੁਰਮਤਿ ਐਨਕਲੇਵ, ਬਰਾਸ ਸਟਰੀਟ, ਅਾਜ਼ਾਦ ਨਗਰ, ਅੰਬੇ ਅਪਾਰਟਮੈਂਟ, ਅਜੀਤ ਨਗਰ, ਭੁਪਿੰਦਰਾ ਰੋਡ, ਪੁਲਸ ਲਾਈਨ, ਅਰਬਨ ਅਸਟੇਟ ਫੇਸ-1, ਢਿੱਲੋਂ ਕਾਲੋਨੀ, ਗੁਰਬਖਸ਼ ਕਾਲੋਨੀ, ਸ਼ਿਵਾਜੀ ਨਗਰ- 1-1

* ਨਾਭਾ ਦੇ ਹੀਰਾ ਮੱਹਲ ਅਤੇ ਸ਼ਿਵਾ ਐਨਕਲੇਵ ਤੋਂ 5-5,

* ਭੱਟਾ ਸਟਰੀਟ ਤੋਂ 3

* ਮਲੇਨੀਅਨ ਸਟਰੀਟ, ਨਿਊ ਬਸਤੀ, ਆਪੋ-ਆਪ ਸਟਰੀਟ, ਦੁੱਲਦੀ ਗੇਟ, ਕਰਤਾਰਪੁਰਾ ਮੁਹੱਲਾ, ਈ. ਐੱਸ. ਆਈ., ਗਿੱਲੀਅਨ ਸਟਰੀਟ ਤੋਂ 1-1

* ਰਾਜਪੁਰਾ ਦੇ ਅਮਰੀਕ ਕਾਲੋਨੀ ਤੋਂ 7

* ਦਸਮੇਸ਼ ਕਾਲੋਨੀ ਤੋਂ 3

* ਐੱਨ. ਟੀ. ਸੀ. ਸਕੂਲ, ਗੁਰੂ ਨਾਨਕ ਨਗਰ, ਮਹਿੰਦਰਾ ਗੰਜ, ਅਨੰਦ ਕਾਲੋਨੀ, ਕੇ. ਐੱਸ. ਐੱਮ. ਰੋਡ, ਰਾਜਪੁਰਾ, ਦੁਰਗਾ ਮੰਦਰ, ਪੁਰਾਣਾ ਰਾਜਪੁਰਾ, ਰਾਜਪੁਰਾ ਤੋਂ 1-1

* ਸਮਾਣਾ ਦੇ ਪ੍ਰਤਾਪ ਕਾਲੋਨੀ ਤੋਂ        2

* ਘਡ਼ਾਮਾ ਪੱਤੀ, ਅਰੋਡ਼ਾ ਹਸਪਤਾਲ, ਵਡ਼ੈਚ ਕਾਲੋਨੀ, ਮਹਾਂਵੀਰ ਸਟਰੀਟ, ਅਮਾਮਗਡ਼੍ਹ ਮੁੱਹਲਾ, ਇੰਦਰਾ ਪੁਰੀ ਤੋਂ 1-1

* ਪਾਤਡ਼ਾਂ ਦੇ ਵਾਰਡ ਨੰਬਰ 10, ਵਾਰਡ ਨੰਬਰ 5 ਅਤੇ ਗੁਰੂ ਨਾਨਕ ਮੁੱਹਲਾ ਤੋਂ 1-1

ਇਨ੍ਹਾਂ ਵਿਚ 5 ਹੈਲਥ ਕੇਅਰ ਵਰਕਰ, 1 ਗਰਭਵੱਤੀ ਔਰਤ, 2 ਪੁਲਸ ਕਰਮਚਾਰੀ ਵੀ ਸ਼ਾਮਲ ਹਨ।

ਜ਼ਿਲੇ ’ਚ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਹੋਈ 13

ਸ਼ਹਿਰ ਦੇ ਤਿੰਨ ਹੋਰ ਏਰੀਏ ਘੇਰ ਸੋਢੀਆਂ ਵਿਖੇ 2 ਜਗ੍ਹਾ ਅਤੇ ਡੂਮਾ ਵਾਲੀ ਗੱਲੀ ਵਿਖੇ ਮਾਈਕ੍ਰੋ ਕੰਟੈਨਮੈਂਟ ਲਾਈ ਗਈ ਹੈ, ਜਿਸ ਨਾਲ ਹੁਣ ਤੱਕ ਜ਼ਿਲੇ ਵਿਚ ਮਾਈਕ੍ਰੋ ਕੰਟੈਨਮੈਂਟ ਜ਼ੋਨਾਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਇਲਾਵਾ ਵੱਡੀ ਕੰਟੇਨਮੈਂਟ ਰਾਘੋਮਾਜਰਾ ਅਤੇ ਪੀਲੀ ਸਡ਼ਕ ਏਰੀਏ ਵਿਚ ਵੀ ਲਾਈ ਗਈ ਹੈ।

ਅੱਜ ਜ਼ਿਲੇ ਵਿਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1005 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲੇ ਵਿਚ ਕੋਵਿਡ-19 ਜਾਂਚ ਸਬੰਧੀ 49815 ਸੈਂਪਲ ਲਏ ਜਾ ਚੁੱਕੇ ਹਨ।


author

Bharat Thapa

Content Editor

Related News