46 ਸਾਲ ਪੁਰਾਣੀ JCT ਮਿੱਲ ਬੰਦ ਕਰਨ ਦਾ ਐਲਾਨ, ਰੋਹ 'ਚ ਆਏ ਸੈਂਕੜੇ ਵਰਕਰਾਂ ਨੇ ਚਿੰਤਪੂਰਨੀ ਹਾਈਵੇਅ ਕੀਤਾ ਜਾਮ

Thursday, Aug 31, 2023 - 08:34 PM (IST)

46 ਸਾਲ ਪੁਰਾਣੀ JCT ਮਿੱਲ ਬੰਦ ਕਰਨ ਦਾ ਐਲਾਨ, ਰੋਹ 'ਚ ਆਏ ਸੈਂਕੜੇ ਵਰਕਰਾਂ ਨੇ ਚਿੰਤਪੂਰਨੀ ਹਾਈਵੇਅ ਕੀਤਾ ਜਾਮ

ਹੁਸ਼ਿਆਰਪੁਰ (ਰਾਜੇਸ਼ ਜੈਨ) : 46 ਸਾਲ ਪੁਰਾਣੀ ਅਤੇ ਪਿਛਲੇ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੇ.ਸੀ.ਟੀ. ਮਿੱਲ ਚੌਹਾਲ ਵਿੱਚ ਅੱਜ ਪ੍ਰਬੰਧਕਾਂ ਵੱਲੋਂ ਅਖੀਰ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਸ ਨਾਲ ਫੈਕਟਰੀ ਦੇ ਕਰਮਚਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਰੋਹ ਵਿੱਚ ਆਏ ਸੈਂਕੜੇ ਵਰਕਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸੜਕਾਂ ’ਤੇ ਉੱਤਰ ਆਏ ਤੇ ਹੁਸ਼ਿਆਰਪੁਰ-ਚਿੰਤਪੂਰਨੀ ਰੋਡ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪੰਚਾਇਤਾਂ ਭੰਗ ਕਰਨ 'ਤੇ ਸਸਪੈਂਡ ਕੀਤੇ 2 ਉੱਚ ਅਧਿਕਾਰੀ

ਇਸ ਦੌਰਾਨ ਵਰਕਰਾਂ ਵੱਲੋਂ ਕੀਤੇ ਚੱਕਾ ਜਾਮ ਕਾਰਨ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਹੁਸ਼ਿਆਰਪੁਰ-ਚਿੰਤਪੂਰਨੀ ਮੁੱਖ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਯਾਤਰੀ ਕੜਾਕੇ ਦੀ ਗਰਮੀ ਵਿੱਚ ਬੇਹੱਦ ਪ੍ਰੇਸ਼ਾਨ ਨਜ਼ਰ ਆਏ।

PunjabKesari
 

ਦੱਸ ਦੇਈਏ ਕਿ ਸਾਲ 1977 ਵਿੱਚ ਥਾਪਰ ਗਰੁੱਪ ਦੇ ਮੁਖੀ ਐੱਮ. ਐੱਮ. ਥਾਪਰ ਨੇ ਹੁਸ਼ਿਆਰਪੁਰ ਵਿੱਚ ਇਸ ਯੂਨਿਟ ਦੀ ਸਥਾਪਨਾ ਕੀਤੀ ਸੀ। ਇਸ ਸਮੇਂ ਉਨ੍ਹਾਂ ਦਾ ਪੁੱਤਰ ਸਮੀਰ ਥਾਪਰ ਇਸ ਯੂਨਿਟ ਦੀ ਦੇਖ-ਰੇਖ ਕਰ ਕਰ ਰਹੇ ਸਨ। ਯੂਨੀਅਨ ਆਗੂਆਂ ਅਨੁਸਾਰ ਕੰਪਨੀ ਦੀ ਮੰਦੀ ਹਾਲਤ ਨੂੰ ਦੇਖਦਿਆਂ 600-700 ਕਰਮਚਾਰੀ ਪਹਿਲਾਂ ਹੀ ਨੌਕਰੀ ਛੱਡ ਚੁੱਕੇ ਹਨ। ਇਸ ਸਮੇਂ 600 ਤੋਂ ਵੱਧ ਮਜ਼ਦੂਰ ਅਤੇ ਉਨ੍ਹਾਂ ਦੇ 3000 ਦੇ ਕਰੀਬ ਪਰਿਵਾਰਕ ਮੈਂਬਰ ਸੜਕਾਂ 'ਤੇ ਆ ਗਏ ਹਨ, ਜਿਨ੍ਹਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ: 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦਾ ਐਕਸੀਅਨ ਤੇ SDO ਕਾਬੂ

PunjabKesari

ਇਸ ਦੌਰਾਨ ਕੰਪਨੀ ਦੇ ਇਕ ਅਧਿਕਾਰੀ ਨੇ ਫੈਕਟਰੀ ਬੰਦ ਕਰਨ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਚਿੰਤਪੂਰਨੀ ਰੋਡ ’ਤੇ ਦੇਰ ਰਾਤ ਟ੍ਰੈਫਿਕ ਜਾਮ ਲੱਗਾ ਹੋਇਆ ਸੀ। ਮੁਲਾਜ਼ਮ ਲਗਾਤਾਰ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News