ਪੰਜਾਬ ''ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 46 ਪਿੰਡ ਬਣਨਗੇ ''ਮਾਡਲ''
Wednesday, Nov 14, 2018 - 02:44 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧ ਰੱਖਦੇ ਸੂਬੇ ਦੇ 46 ਪਿੰਡਾਂ ਨੂੰ 'ਮਾਡਲ ਪਿੰਡ' ਦੇ ਤੌਰ 'ਤੇ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਸਰਕਾਰ ਨੇ ਪਿੰਡਾਂ 'ਚ ਸਟੇਡੀਅਮ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸਾਰੇ ਪਿੰਡਾਂ 'ਚ 500 ਲੋਕਾਂ ਦੀ ਸਮਰੱਥਾ ਵਾਲੇ ਕਮਿਊਨਿਟੀ ਹਾਲ ਬਣਾਉਣ ਦੀ ਵੀ ਯੋਜਨਾ ਹੈ, ਹਾਲਾਂਕਿ ਦੇਸ਼ ਭਰ 'ਚ ਵੱਖ-ਵੱਖ ਯਾਦਗਾਰੀ ਪ੍ਰਾਜੈਕਟਾਂ ਲਈ ਕੇਂਦਰ ਕੋਲ ਸਿਰਫ 100 ਕਰੋੜ ਦਾ ਬਜਟ ਹੈ। ਇਸ ਨਾਲ ਸਬੰਧਿਤ ਅਥਾਰਟੀ ਸੀਵਰੇਜ ਪ੍ਰਣਾਲੀ ਦਾ ਵਿਕਾਸ, ਸ਼ਮਸ਼ਾਨਘਾਟ, ਪਾਰਕਾਂ, ਖੇਡ ਦੇ ਮੈਦਾਨ ਅਤੇ ਜਿੰਮ ਵਰਗੇ ਪ੍ਰਾਜੈਕਟਾਂ 'ਤੇ ਵੀ ਕੰਮ ਕਰਨ ਵਾਰੇ ਸੋਚ ਰਹੀ ਹੈ।