ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

04/16/2022 1:19:50 PM

ਬਠਿੰਡਾ (ਵਿਜੇ ਵਰਮਾ) : ਬਠਿੰਡਾ ਦੇ ਨੇੜੇ ਇਕ ਹੋਟਲ ’ਚ ਪੁਲਸ ਦੀ ਵਰਦੀ ਪਾ ਕੇ ਆਏ ਆਪਣੇ ਆਪ ਨੂੰ CIA ਸਟਾਫ ਦੇ ਅਧਿਕਾਰੀ ਦੱਸਣ ਵਾਲਿਆਂ ਨੇ 2 ਨੌਜਵਾਨਾਂ ਨੂੰ ਅਗਵਾ ਕਰ ਉਨ੍ਹਾਂ ਕੋਲੋਂ 42 ਲੱਖ ਰੁਪਏ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਹੋਟਲ ਫਾਈਵ ਰਿਵਰ ਦੀ ਹੈ, ਜਿਸ ’ਚ ਲੁਟੇਰੇ ਕਮਰਾ ਨੰ 204 ’ਚ ਰੁਕੇ ਹੋਏ ਸਨ। 

 

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਅਤੇ ਗੁਰੀ ਵਾਸੀ ਪਟਿਆਲਾ ਜਿਨ੍ਹਾਂ ਨੇ ਵਿਦੇਸ਼ ਪੜ੍ਹਾਈ ਕਰਨ ਲਈ ਬਾਹਰ ਜਾਣਾ ਸੀ। ਉਨ੍ਹਾਂ ਨੇ 42 ਲੱਖ ਰੁਪਏ ਲੱਕੀ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦੇਣੇ ਸਨ। ਲੱਕੀ ਵਲੋਂ ਬਠਿੰਡਾ ਵਿਖੇ ਨਿਸ਼ਾਨ ਸਿੰਘ ਵਾਸੀ ਲੁਧਿਆਣਾ ਨੂੰ ਇਹ ਪੈਸੇ ਲੈਣ ਲਈ ਭੇਜਿਆ ਗਿਆ ਸੀ। ਜਿਹੜੇ ਬਠਿੰਡਾ ਦੇ ਹੋਟਲ ਫਾਈਵ ਰਿਵਰ ’ਚ ਰਾਤ ਨੂੰ ਰੁਕੇ ਸਨ। ਉਨ੍ਹਾਂ ਦੇ ਨਾਲ ਦੇ ਕਮਰੇ ’ਚ ਲੁਟੇਰਿਆਂ ਦਾ ਦੋਸਤ ਵੀ ਰੁੱਕਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਹੋਟਲ ’ਚ ਪੁਲਸ ਦੇ ਕੁਝ ਅਧਿਕਾਰੀ ਆਉਂਦੇ ਹਨ ਜਿਹੜੇ ਕਿ ਆਪਣੇ ਆਪ ਨੂੰ CIA ਸਟਾਫ ਦੱਸਦੇ ਹਨ ਅਤੇ ਰੂਮ ਦੀ ਚੈਕਿੰਗ ਕਰਨ ਜਾਂਦੇ ਹਨ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਅਸੀਂ ਇੱਥੇ ਪਹੁੰਚ ਗਏ ਅਤੇ ਜਾਂਚ ਕੀਤੀ ਗਈ। ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਜਦੋਂ ਹੋਟਲ ’ਚ ਲੁਟੇਰੇ ਦਾਖ਼ਲ ਹੋਏ ਤਾਂ ਪੁਲਸ ਦੀ ਵਰਦੀ ਪਹਿਨੇ ਹੋਣ ਕਾਰਨ ਕਿਸੇ ਵਲੋਂ ਵੀ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੇ ਆਰਾਮ ਨਾਲ ਹੋਟਲ ਦੇ ਕਮਰੇ ’ਚ ਜਾ ਕੇ ਨੌਜਵਾਨਾਂ ਤੋਂ ਪੁਛਗਿਛ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਅਗਵਾ ਕਰ ਕੇ ਲੈ ਗਏ ਅਤੇ ਉਨ੍ਹਾਂ ਤੋਂ 42 ਲੱਖ ਰੁਪਏ ਵੀ ਲੁੱਟ ਲਏ। ਲੁਟੇਰਿਆਂ ਵਲੋਂ ਅਗਵਾ ਕੀਤੇ ਨੌਜਵਾਨਾਂ ਨੂੰ ਸ੍ਰੀ ਗੰਗਾਨਗਰ ਮੁਕਤਸਰ ਕੈਂਚੀਆਂ ਨੇੜੇ ਛੱਡ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ ਹੈ ਅਤੇ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News