ਦਿੱਲੀ ''ਚ ਅੱਜ ਬੰਦ ਰਹਿਣਗੇ 400 ਪੈਟਰੋਲ ਪੰਪ (ਪੜ੍ਹੋ 22 ਅਕਤੂਬਰ ਦੀਆਂ ਖਾਸ ਖਬਰਾਂ)

10/22/2018 2:50:07 AM

ਨਵੀਂ ਦਿੱਲੀ-ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘਟਾਉਣ ਨਾਲ ਦਿੱਲੀ ਸਰਕਾਰ ਵਲੋਂ ਇਨਕਾਰ ਕੀਤੇ ਜਾਣ ਨਾਲ ਨਾਰਾਜ਼ ਪੈਟਰੋਲ ਪੰਪ ਮਾਲਕਾਂ ਨੇ ਅੱਜ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਮਿਆਦ 'ਚ ਪੈਟਰੋਲ ਪੰਪਾਂ ਨਾਲ ਜੁੜੇ ਸੀ.ਐੱਨ.ਜੀ. ਡਿਸਪੈਂਸਿੰਗ ਯੂਨਿਟ ਵੀ ਬੰਦ ਰਹੇਗੀ। ਦਿੱਲੀ ਪੈਟਰੋਲ ਡੀਲਰਸ ਐਸੋਸੀਏਸ਼ਨ ਨੇ ਸੋਮਵਾਰ ਸਵੇਰੇ 6 ਵਜੇ ਤੋਂ ਮੰਗਲਵਾਰ ਸਵੇਰੇ 5 ਵਜੇ ਤਕ ਲਈ 400 ਪੈਟਰੋਲ ਪੰਪਾਂ ਦੇ ਬੰਦ ਰਹਿਣ ਦਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਅੱਜ ਮਹਾਰਾਸ਼ਟਰ 'ਚ ਵਿਸ਼ਵ ਸ਼ਾਂਤੀ ਅਹਿੰਸਾ ਸੰਮੇਲਨ ਦਾ ਕਰਨਗੇ ਉਦਘਾਟਨ


ਰਾਸ਼ਟਰਪਤੀ ਰਾਮਨਾਥ ਕੋਵਿੰਦ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ 'ਚ ਮਾਂਗੀ ਤੁੰਗੀ 'ਚ ਅੱਜ ਨੂੰ ਤਿੰਨ ਦਿਨਾਂ 'ਵਿਸ਼ਵ ਸ਼ਾਂਤੀ ਅਹਿੰਸਾ ਸੰਮੇਲਨ' ਦਾ ਉਦਘਾਟਨ ਕਰਨਗੇ।

 

ਹੀਰੋ ਕੰਪਨੀ ਅੱਜ ਲਾਂਚ ਕਰੇਗੀ ਆਪਣਾ 125 ਸੀ.ਸੀ. ਸਕੂਟਰ


ਦੇਸ਼ ਦੀ ਸਭ ਤੋਂ ਵੱਡੀ ਟੂ-ਵੀਹਲਰ ਨਿਰਮਾਤਾ ਕੰਪਨੀ ਹੀਰੋ ਮੋਟੋਕਾਪ ਲਿਮਟਿਡ (ਐੱਚ.ਐੱਮ.ਸੀ.ਐੱਲ.) ਆਪਣਾ 125 ਸੀ.ਸੀ. ਸਕੂਟਰ ਅੱਜ ਲਾਂਚ ਕਰਨ ਜਾ ਰਹੀ ਹੈ।

ਰਾਹੁਲ ਗਾਂਧੀ ਅੱਜ ਹੋਣਗੇ ਛੱਤੀਸਗੜ੍ਹ ਦੌਰੇ 'ਤੇ


ਰਾਹੁਲ ਗਾਂਧੀ ਅੱਜ ਛੱਤੀਸਗੜ੍ਹ ਦੌਰੇ 'ਤੇ ਹੋਣਗੇ। ਵਿਧਾਨਸਭਾ ਚੋਣ ਦੇ ਆਪਣੀ ਪ੍ਰਚਾਰ ਮੁਹਿੰਮ ਦਾ ਆਗਾਜ ਕਾਂਗਰਸ ਕਿਸਾਨਾਂ ਦੇ ਮੁੱਦੇ ਤੋਂ ਕਰਨਗੇ। ਰਾਜਧਾਨੀ 'ਚ ਅੱਜ ਤੋਂ ਇਕ ਕਿਸਾਨ ਸੰਮੇਲਨ ਹੋਵੇਗਾ। ਇਸ 'ਚ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਸ਼ਿਰਕਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਫੁੱਟਬਾਲ : ਬਿਲਗਾ ਸਟੁੱਟਗਾਰਟ ਬਨਾਮ ਡਾਰਟਮੁੰਡ
ਰੇਸਿੰਗ : ਐੱਫ ਵਨ ਮੇਨ ਰੇਸ
ਫੁੱਟਬਾਲ : ਪੁਣੇ ਬਨਾਮ ਬੈਂਗਲੁਰੂ (ਆਈ. ਐੱਸ. ਐੈੱਲ.)


Related News