4 ਵਿਅਕਤੀਆਂ ਵਲੋਂ ਜੰਜ਼ੀਰ ਨਾਲ ਬੰਨ੍ਹ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ, ਹਾਲਤ ਗੰਭੀਰ

06/17/2021 11:41:25 PM

ਲੁਧਿਆਣਾ(ਰਾਜ)- ਚੰਡੀਗੜ੍ਹ ਰੋਡ ਸਥਿਤ ਝੁੱਗੀਆਂ ਦੇ ਕੋਲ ਚਾਰ ਵਿਅਕਤੀ ਇਕ ਨੌਜਵਾਨ ਨੂੰ ਜੰਜ਼ੀਰ ਨਾਲ ਬੰਨ੍ਹ ਕੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਸਨ। ਕਿਸੇ ਵਲੋਂ ਪੁਲਸ ਨੂੰ ਕਾਲ ਕਰਨ ’ਤੇ ਪੁਲਸ ਨੇ ਪਿੱਛਾ ਕਰਕੇ ਮੁਲਜ਼ਮਾਂ ਨੂੰ ਫੜ ਲਿਆ। ਜਦੋਂਕਿ ਜ਼ਖਮੀ ਨੌਜਵਾਨ ਨੂੰ ਐਂਬੂਲੈਂਸ ਦੀ ਮਦਦ ਨਾਲ ਈ.ਐੱਸ.ਆਈ. ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ। ਹਾਲ ਦੀ ਘੜੀ ਪੁਲਸ ਨੇ ਚਾਰੇ ਮੁਲਜ਼ਮਾਂ ’ਤੇ ਕਤਲ ਦੀ ਕੋਸ਼ਿਸ਼ ਅਤੇ ਬੰਦੀ ਬਣਾਉਣ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮ ਝੁੱਗੀਆਂ ਵਿਚ ਰਹਿਣ ਵਾਲੇ ਰਾਜ ਕੁਮਾਰ, ਗੋਪਾਲ, ਹਜਾਰੀ ਅਤੇ ਗਣਪਤ ਹਨ। ਹਾਲਾਂਕਿ ਹੁਣ ਤੱਕ ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

PunjabKesariਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਰੂਟਰ ਧਰਮਕੰਡਾ ਫੇਸ-6 ਵਿਚ ਮੌਜੂਦ ਸੀ। ਇਸ ਦੌਰਾਨ ਕਿਸੇ ਨੇ ਦੱਸਆ ਕਿ ਝੁੱਗੀਆਂ ਦੇ ਕੋਲ ਕੁਝ ਲੋਕ ਇਕ ਨੌਜਵਾਨ ਨੂੰ ਮਾਰਨ ਦੀ ਨੀਯਤ ਨਾਲ ਜੰਜ਼ੀਰਾਂ ਨਾਲ ਬੰਦੀ ਬਣਾ ਕੇ ਕੁੱਟ ਰਹੇ ਹਨ। ਇਸ ’ਤੇ ਉਹ ਤੁਰੰਤ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੇ, ਜਿਥੇ ਮੁਲਜ਼ਮ ਉਨ੍ਹਾਂ ਨੂੰ ਦੇਖ ਕੇ ਭੱਜ ਗਏ। ਉਨ੍ਹਾਂ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਜ਼ਖਮੀ ਨੌਜਵਾਨ ਨੂੰ ਈ.ਐੱਸ.ਆਈ. ਹਸਪਤਾਲ ਪਹੁੰਚਾਇਆ। ਨੌਜਵਾਨ ਦੀ ਹਾਲਤ ਕਾਫੀ ਗੰਭੀਰ ਸੀ, ਇਸ ਲਈ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਦਾ ਨਾਮ ਕੀ ਹੈ ਅਤੇ ਉਹ ਕਿੱਥੇ ਰਹਿੰਦਾ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।

ਚਸ਼ਮਦੀਦ ਮੁਤਾਬਕ ਮੁਲਜ਼ਮ ਲੁੱਟਣ ਲਈ ਕਰ ਰਹੇ ਸਨ ਕੁੱਟਮਾਰ
ਵਾਰਦਾਤ ਸਥਾਨ ਦੇ ਕੋਲ ਹੀ ਇਕ ਝੁੱਗੀ ਵਿਚ ਰਹਿਣ ਵਾਲੇ ਨਿਹੰਗ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਨੌਜਵਾਨ ਕੱਲ ਮੋਬਾਇਲ ’ਤੇ ਗੱਲ ਕਰਦਾ ਹੋਇਆ ਉਥੋਂ ਨਿਕਲ ਰਿਹਾ ਸੀ। ਉਕਤ ਮੁਲਜ਼ਮਾਂ ਨੇ ਉਸ ਤੋਂ ਮੋਬਾਇਲ ਖੋਹਣਾ ਚਾਹਿਆ ਸੀ ਪਰ ਨੌਜਵਾਨ ਨੇ ਮੋਬਾਇਲ ਨਹੀਂ ਦਿੱਤਾ। ਇਸ ਕਾਰਨ ਉਕਤ ਮੁਲਜਮਾਂ ਵਿਚੋਂ ਪਹਿਲਾਂ ਇਕ ਨੇ ਉਸ ਦੇ ਸਿਰ ’ਤੇ ਇੱਟ ਮਾਰੀ, ਫਿਰ ਸਾਰਿਆਂ ਨੇ ਮਿਲ ਕੇ ਉਸ ਨੂੰ ਬੰਦੀ ਬਣਾ ਲਿਆ ਅਤੇ ਉਸ ’ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ।

ਜ਼ਖਮੀ ਨੌਜਵਾਨ ਦਾ ਨਾਮ ਅਤੇ ਐਡਰੈੱਸ ਪਤਾ ਨਹੀਂ ਲਗ ਸਕਿਆ ਹੈ। ਪੁਲਸ ਨੇ ਆਪਣੇ ਹੀ ਬਿਆਨਾਂ ’ਤੇ ਮੁਲਜ਼ਮਾਂ ‘ਤੇ ਪਰਚਾ ਦਰਜ ਕੀਤਾ ਹੈ। ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਪੀ.ਜੀ.ਆਈ. ਭੇਜ ਦਿੱਤਾ ਹੈ। ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਬਿਆਨ ਲਏ ਜਾਣਗੇ। ਹਾਲ ਦੀ ਘੜੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


Bharat Thapa

Content Editor

Related News