ਤਾਲਾਬੰਦੀ ਦੌਰਾਨ ਘਰਾਂ ਨੂੰ ਪੈਦਲ ਜਾਂਦਿਆਂ ਰੋਜ਼ਾਨਾ 4 ਪ੍ਰਵਾਸੀਆਂ ਦੀ ਹੋਈ ਮੌਤ (ਵੀਡੀਓ)

Monday, May 25, 2020 - 01:00 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਨਾਮਕ ਮਹਾਮਾਰੀ ਨੂੰ ਠੱਲ੍ਹਣ ਲਈ ਹੋਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਪਿੱਤਰੀ ਸੂਬਿਆਂ ਨੂੰ ਵਹੀਰਾਂ ਘੱਤੀਆਂ। ਇਸ ਦੌਰਾਨ ਕਈ ਪ੍ਰਵਾਸੀ ਡਿੱਗਦੇ ਢਹਿੰਦੇ ਆਪਣੇ ਘਰਾਂ ਤੱਕ ਪਹੁੰਚ ਗਏ ਅਤੇ ਕਈ ਰਾਹ ਵਿੱਚ ਹੀ ਦਮ ਤੋੜ ਗਏ। ਹਾਲਾਂਕਿ ਬਾਅਦ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਘਰ ਪਹੁੰਚਾਉਣ ਲਈ ਸਪੈਸ਼ਲ ਰੇਲ ਗੱਡੀਆਂ ਅਤੇ ਬੱਸਾਂ ਵੀ ਚਲਾਈਆਂ ਪਰ ਤਾਲਾਬੰਦੀ ਦੇ ਇਨ੍ਹਾਂ ਦੋ ਮਹੀਨਿਆਂ ਦੌਰਾਨ ਪੈਦਲ ਘਰ ਜਾ ਰਹੇ ਮਜ਼ਦੂਰਾਂ ਵਿੱਚੋਂ 208 ਦੀ ਮੌਤ ਸੜਕੀ ਹਾਦਸੇ ਅਤੇ ਸਿਹਤ ਵਿਗੜਨ ਕਾਰਨ ਹੋ ਗਈ ਹੈ।

ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਹੀ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਇਸ ਦੌਰਾਨ ਉਨ੍ਹਾਂ ਵਲੋਂ ਇਕ ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਆਪੋ ਆਪਣੇ ਥਾਵਾਂ ’ਤੇ ਹੀ ਰੋਕਣ ਦੀ ਅਪੀਲ ਕੀਤੀ ਗਈ ਸੀ। ਇਸ ਅਚਾਨਕ ਹੋਏ ਐਲਾਨ ਕਾਰਨ ਮਜ਼ਦੂਰ ਡਰ ਗਏ, ਜਿਸ ਕਾਰਨ ਉਨ੍ਹਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ।  29 ਮਾਰਚ ਤੱਕ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਨ 25 ਮੌਤਾਂ ਹੋਈਆਂ ਸਨ ਅਤੇ ਤਾਲਾਬੰਦੀ ਦੌਰਾਨ ਸੜਕੀ ਹਾਦਸੇ ਵਾਪਰਨ ਕਰਕੇ 20 ਮੌਤਾਂ ਹੋ ਚੁੱਕੀਆਂ ਸਨ।

ਪੜ੍ਹੋ ਇਹ ਵੀ ਖਬਰ - ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’ 

ਪੜ੍ਹੋ ਇਹ ਵੀ ਖਬਰ - ਹਮੇਸ਼ਾ ਲਈ ਸਥਿਰ ਰਹਿ ਸਕਣਗੀਆਂ ਕੋਰੋਨਾ ਕਾਰਨ ਪ੍ਰਚਲਿਤ ਹੋਈਆਂ ਵਿਆਹ ਦੀਆਂ ਸਾਦਗੀਆਂ?

ਇਸ ਤੋਂ ਇਲਾਵਾ 20 ਮਈ ਤੱਕ ਪੈਦਲ ਜਾ ਰਹੇ ਪ੍ਰਵਾਸੀਆਂ ਵਿੱਚੋਂ 200 ਦੀ ਮੌਤ ਸੜਕੀ ਹਾਦਸੇ ਅਤੇ ਥਕਾਵਟ ਕਾਰਨ ਹੋ ਚੁੱਕੀ ਸੀ। ਮਈ ਮਹੀਨੇ ਹੀ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਰੇਲ ਦੀ ਪੱਟੜੀ 'ਤੇ ਥੱਕ ਕੇ ਸੁੱਤੇ ਹੋਏ 16 ਮਜ਼ਦੂਰਾਂ ਦੀ ਮੌਤ ਮਾਲ ਗੱਡੀ ਹੇਠ ਆ ਜਾਣ ਕਾਰਨ ਹੋ ਗਈ ਸੀ।ਹਾਲਾਂਕਿ ਇਹ ਮੰਗ ਵੀ ਉੱਠੀ ਸੀ ਕਿ ਰਾਸ਼ਟਰੀ ਮਾਰਗਾਂ ’ਤੇ ਇੱਕ ਲੇਨ ਪੈਦਲ ਜਾ ਰਹੇ, ਇਨ੍ਹਾਂ ਮਜ਼ਦੂਰਾਂ ਲਈ ਛੱਡ ਦਿੱਤੀ ਜਾਵੇ। ਯੂਨੀਅਨ ਹੋਮ ਸੈਕਰੇਟਰੀ ਨੂੰ ਵੀ ਫਿਲਹਾਲ ਦੀ ਘੜੀ ਇੱਕ ਲੇਨ ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਲਈ ਛੱਡਣ ਨੂੰ ਕਿਹਾ ਗਿਆ ਸੀ। 

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਏਸ਼ੀਆ ਦੀ ਜਰਨੈਲੀ ਕਰਨ ਵਾਲਾ ਜਾਂਬਾਜ਼ ਫੁਟਬਾਲਰ ‘ਜਰਨੈਲ ਸਿੰਘ’

ਪੜ੍ਹੋ ਇਹ ਵੀ ਖਬਰ - ਵਰ੍ਹੇਗੰਢ ਸਪੈਸ਼ਲ : ਜੱਦੋ ਸਾਡੇ ਵਡਾਰੂਆਂ ਨੂੰ ਕੈਨੇਡਾ ਵਿੱਚੋਂ ਦੁਰਕਾਰਿਆ ਗਿਆ’

ਕੋਰੋਨਾ ਵਾਇਰਸ ਦੀ ਤਾਲਾਬੰਦੀ ਦਾ ਇਹ ਸਮਾਂ ਅਜਿਹਾ ਸੀ ਕਿ ਜਿੱਥੇ ਇੱਕ ਪਾਸੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਖ਼ਬਰ ਆ ਰਹੀ ਸੀ ਤਾਂ ਦੂਜੇ ਪਾਸੇ ਪੈਦਲ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਮਰਨ ਦੀ ਖ਼ਬਰ ਆ ਰਹੀ ਸੀ। ਅੰਕੜਿਆਂ ਮੁਤਾਬਕ ਇਨ੍ਹਾਂ ਦੋ ਮਹੀਨਿਆਂ ਵਿਚ ਔਸਤਨ 4 ਪ੍ਰਵਾਸੀਆਂ ਦੀ ਮੌਤ ਰੋਜ਼ਾਨਾ ਹੋਈ ਹੈ। ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਟਿੱਡੀ ਦਲ ਦਾ ਹਮਲਾ 

ਪੜ੍ਹੋ ਇਹ ਵੀ ਖਬਰ - ਗਲੇ ਦੀ ਸੋਜ ਤੇ ਦਰਦ ਨੂੰ ਠੀਕ ਕਰਦਾ ਹੈ ‘ਸ਼ਹਿਦ’, ਖੰਘ ਤੋਂ ਵੀ ਦਿਵਾਏ ਰਾਹਤ


author

rajwinder kaur

Content Editor

Related News