ਨਸ਼ਾ ਸਮੱਗਲਿੰਗ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ 4 ਮੈਂਬਰ ਗ੍ਰਿਫਤਾਰ
Monday, Jun 18, 2018 - 02:49 AM (IST)

ਚੰਡੀਗੜ੍ਹ (ਬਿਊਰੋ) - ਡਰੱਗਜ਼ ਸਮੱਗਲਿੰਗ ਦੀ ਇਕ ਵੱਡੀ ਮੱਛੀ ਨੂੰ ਬੇਨਕਾਬ ਕਰਕੇ ਪੰਜਾਬ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵਿਦੇਸ਼ਾਂ ਵਿਚ ਨਸ਼ੇ ਵਾਲੇ ਪਦਾਰਥ ਸਮੱਗਲਿੰਗ ਕਰਨ ਲਈ ਕੋਰੀਅਰ ਸੇਵਾਵਾਂ ਦੀ ਵਰਤੋਂ ਕਰ ਰਹੇ ਸਨ। ਇਸ ਤਰ੍ਹਾਂ ਪੰਜਾਬ ਦੇ ਨਾਲ ਕੈਨੇਡਾ ਲਈ ਚੱਲ ਰਹੀ ਨਸ਼ੇ ਵਾਲੇ ਪਦਾਰਥਾਂ ਦੀ ਵੱਡੀ ਸਮੱਗਲਿੰਗ ਦੇ ਕੌਮਾਂਤਰੀ ਨੈੱਟਵਰਕ ਨੂੰ ਵੀ ਤੋੜ ਦਿੱਤਾ ਗਿਆ ਹੈ। ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਐੱਚ. ਕੇ. ਪੀ. ਐੱਸ. ਖੱਖ, ਜੋ ਕਿ ਕੁਝ ਸਮੇਂ ਤੋਂ ÎਿÂੱਕ ਬਦਨਾਮ ਕੈਨੇਡੀਅਨ ਸਮੱਗਲਰ ਦਵਿੰਦਰ ਦੇਵ ਦਾ ਪਿੱਛਾ ਕਰ ਰਹੇ ਸਨ, ਨੇ ਦੱਸਿਆ ਕਿ ਰੈਕੇਟ ਕੈਨੇਡੀਅਨ ਨਾਗਰਿਕ ਕਮਲਜੀਤ ਸਿੰਘ ਚੌਹਾਨ, ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਪਿੱਛੋਂ ਜ਼ਿਲਾ ਜਲੰਧਰ ਦੇ ਪਿੰਡ ਨਗਰ ਦਾ ਰਹਿਣ ਵਾਲਾ ਹੈ ਤੇ ਦਵਿੰਦਰ ਨਿਰਵਾਲ ਉਰਫ ਦੇਵ ਜੋ ਗੰਗਾਨਗਰ (ਰਾਜਸਥਾਨ) ਦਾ ਰਹਿਣ ਵਾਲਾ ਹੈ ਅਤੇ ਹੁਣ ਖੰਨਾ ਵਿਖੇ ਰਹਿੰਦਾ ਹੈ ਵਲੋਂ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਸੀ। ਖੱਖ, ਜਿਨ੍ਹਾਂ ਦੀ ਨਿਗਰਾਨੀ ਵਿਚ ਕਾਊਂਟਰ ਇੰਟੈਲੀਜੈਂਸ ਅਤੇ ਜਲੰਧਰ ਪੁਲਸ ਦਿਹਾਤੀ ਨੇ ਇਹ ਸਾਂਝਾ ਆਪ੍ਰੇਸ਼ਨ ਚਲਾਇਆ, ਨੇ ਦੱਸਿਆ ਕਿ ਦੇਵ ਜਿਸਦਾ ਨਸ਼ਾ ਸਮੱਗਲਿੰਗ ਵਿੱਚ ਸੰਸਾਰ ਵਿਚ ਇਕ ਵੱਡਾ ਨਾਂ ਹੈ, 'ਤੇ ਇਨਫੋਰਸਮੈਂਟ ਡਾਇਰੈਕਟਰ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਨਜ਼ਰ ਰੱਖੀ ਹੋਈ ਸੀ। ਪੁਲਸ ਨੇ 4.75 ਕਿਲੋਗਰਾਮ ਕੈਟਾਮਾਈਨ ਤੇ 6 ਕਿਲੋਗਰਾਮ ਅਫੀਮ ਜੋ ਦੋਹਰੀ ਪਰਤ ਵਿਚ 7 ਵੱਡੀਆਂ ਕੜਾਹੀਆਂ ਵਿਚ ਪੈਕ ਕੀਤੀ ਗਈ ਸੀ ਨੂੰ ਜ਼ਬਤ ਕੀਤਾ ਹੈ। ਦੇਵ (68) ਤੋਂ ਇਲਾਵਾ, ਹੋਰ ਮੁਲਜ਼ਮਾਂ ਦੀ ਪਛਾਣ ਅਜੀਤ ਸਿੰਘ (45) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੇਵਾਲੀ ਥਾਣਾ ਪਤਾਰਾ ਜ਼ਿਲਾ ਜਲੰਧਰ, ਤਰਲੋਚਨ ਸਿੰਘ(42) ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੈਤੇਵਾਲੀ ਥਾਣਾ ਪਤਾਰਾ ਜ਼ਿਲਾ ਜਲੰਧਰ ਅਤੇ ਗੁਰਬਖਸ਼ ਸਿੰਘ (50) ਪੁੱਤਰ ਪਰਗਟ ਸਿੰਘ ਵਾਸੀ ਪਿੰਡ ਕਾਠੇ ਥਾਣਾ ਬੁੱਲੋਵਾਲ, ਹੁਸ਼ਿਆਰਪੁਰ ਵਜੋਂ ਹੋਈ ਹੈ। ਏ. ਆਈ. ਜੀ. ਖੱਖ ਨੇ ਇਨ੍ਹਾਂ ਨਸ਼ੇ ਵਾਲੇ ਪਦਾਰਥਾਂ ਨੂੰ ਕੋਰੀਅਰ ਰਾਹੀਂ ਅੱਗੇ ਕੈਨੇਡਾ ਭੇਜਿਆ ਜਾਣਾ ਸੀ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਮਲਜੀਤ ਚੌਹਾਨ ਜੋ ਪਿਛਲੀ ਸਰਦ ਰੁੱਤ ਵਿਚ ਭਾਰਤ ਆਇਆ ਸੀ, ਨੇ ਇਨ੍ਹਾਂ ਨਾਲ ਕੈਟਾਮਾਈਨ ਅਤੇ ਅਫੀਮ ਨੂੰ ਕੈਨੇਡਾ ਸਮੱਗਲ ਕਰ ਕੇ ਭੇਜਣ ਦੀ ਸਾਜ਼ਿਸ਼ ਰਚੀ ਸੀ। ਇਸ ਯੋਜਨਾ ਅਨੁਸਾਰ ਦਵਿੰਦਰ ਉਰਫ ਦੇਵ ਅਤੇ ਅਜੀਤ ਸਿੰਘ ਉਰਫ ਜੀਤੇ ਨੇ ਆਪਣੇ ਭਾਰਤੀ ਸ੍ਰੋਤਾਂ ਤੋਂ ਨਸ਼ੇ ਵਾਲੇ ਪਦਾਰਥਾਂ ਦਾ ਪ੍ਰਬੰਧ ਕਰਨਾ ਅਤੇ ਉਨ੍ਹਾਂ ਨੂੰ ਚੰਗੇ ਢੰਗ ਨਾਲ ਪੈਕ ਕਰਨਾ ਸੀ ਤੇ ਕਮਲਜੀਤ ਚੌਹਾਨ ਨੇ ਕੋਰੀਅਰ ਰੂਟ ਰਾਹੀਂ ਇਸ ਨੂੰ ਕੈਨੇਡਾ ਤੱਕ ਲਿਜਾਣ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤ ਵਿਚ, ਤਜਰਬੇ ਲਈ ਇਨ੍ਹਾਂ ਕਮਲਜੀਤ ਨੂੰ ਭੇਜਣ ਲਈ 6 ਕਿਲੋ ਅਤੇ 14 ਕਿਲੋ ਅਫੀਮ ਦੀਆਂ 2 ਖੇਪਾਂ ਜਲੰਧਰ ਬੱਸ ਸਟੈਂਡ ਨੇੜੇ ਕਮਲਜੀਤ ਦੇ ਬੰਦਿਆਂ ਦੇ ਸਪੁਰਦ ਕੀਤੀਆਂ। ਇਸ ਤੋਂ ਬਾਅਦ ਕਮਲਜੀਤ ਨੇ ਦੇਵ ਅਤੇ ਜੀਤ ਨੂੰ ਕਿਹਾ ਕਿ ਉਹ ਅਫੀਮ ਦੇ ਨਾਲ ਮਹਿੰਗਾ ਵਿਕਣ ਵਾਲਾ ਨਸ਼ੇ ਵਾਲਾ ਪਦਾਰਥ ਕੈਟਾਮਾਈਨ ਵੀ ਭੇਜਣ।