ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਨੋਇਡਾ ਤੋਂ ਗ੍ਰਿਫ਼ਤਾਰ

09/07/2022 2:22:36 AM

ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਨੌਕਰੀ ਦਿਵਾਉਣ ਦੇ ਨਾਂ ’ਤੇ ਸਾਈਬਰ ਸੈੱਲ ਨੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੋਇਡਾ ਦੇ ਸੈਕਟਰ-63 'ਚ ਹਾਈਟੈੱਕ ਕਾਲ ਸੈਂਟਰ ਚਲਾ ਰਹੇ ਸਨ, ਜੋ ਹਰ ਰੋਜ਼ 5 ਤੋਂ 7 ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਹਿਣ ਵਾਲੇ ਅਲੋਕ ਕੁਮਾਰ, ਪੰਕਜ ਤਿਆਗੀ, ਮੇਰਠ ਦੇ ਰਹਿਣ ਵਾਲੇ ਅਰੁਣ ਤਿਆਗੀ ਤੇ ਦਿੱਲੀ ਦੇ ਰਹਿਣ ਵਾਲੇ ਮ੍ਰਿਣਾਲ ਸ਼ਰਮਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਠੱਗੀ ਮਾਰਨ ਲਈ ਵਰਤੇ ਗਏ 2 ਲੈਪਟਾਪ, 2 ਮੋਬਾਈਲ, ਵੱਖ-ਵੱਖ ਬੈਂਕਾਂ ਦੇ 4 ਏ.ਟੀ.ਐੱਮ. ਕਾਰਡ, 13 ਪੋਰਟੇਬਲ ਲੈਂਡਲਾਈਨ ਫੋਨ, ਸੀ.ਪੀ.ਯੂ. ਅਤੇ ਡੈਸਕਟਾਪ ਪ੍ਰਾਪਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੁਰੱਖਿਆ 'ਚ ਸੰਨ੍ਹ! ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਪੂਰਥਲਾ ਜੇਲ੍ਹ 'ਚੋਂ ਬਰਾਮਦ ਹੋਏ 150 ਮੋਬਾਈਲ

ਸਾਈਬਰ ਸੈੱਲ ਦੇ ਡੀ.ਐੱਸ.ਪੀ. ਵੈਂਕਟੇਸ਼ ਨੇ ਦੱਸਿਆ ਕਿ ਠੱਗਾਂ ਨੇ ਰਾਮਦਰਬਾਰ ਦੀ ਲੜਕੀ ਤੋਂ ਆਨਲਾਈਨ ਨੌਕਰੀ ਦਿਵਾਉਣ ਦੇ ਨਾਂ ’ਤੇ 90 ਹਜ਼ਾਰ 610 ਰੁਪਏ ਠੱਗੇ ਹਨ। ਠੱਗਾਂ ਨੂੰ ਫੜਨ ਲਈ ਇੰਸਪੈਕਟਰ ਹਰੀਓਮ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਲੜਕੀ ਵੱਲੋਂ ਦਿੱਤੇ ਅਕਾਊਂਟ ਨੰਬਰ ਅਤੇ ਮੋਬਾਈਲ ਨੰਬਰ ਦੀ ਡਿਟੇਲ ਕੱਢਵਾ ਲਈ ਸੀ। ਸਾਈਬਰ ਸੈੱਲ ਦੀ ਟੀਮ ਨੋਇਡਾ ਦੇ ਸੈਕਟਰ-63 ਸਥਿਤ ਹਾਈਟੈੱਕ ਕਾਲ ਸੈਂਟਰ ’ਤੇ ਪਹੁੰਚੀ ਅਤੇ ਧੋਖਾਦੇਹੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ। ਪੁੱਛਗਿਛ ਦੌਰਾਨ ਪਤਾ ਲੱਗਾ ਕਿ ਉਪਰੋਕਤ ਚਾਰੇ ਵਿਅਕਤੀ ਕਾਲ ਸੈਂਟਰ ਚਲਾ ਕੇ ਵੱਖ-ਵੱਖ ਸੂਬਿਆਂ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਠੱਗੀ ਮਾਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਨੇ ਠੱਗੀ ਮਾਰਨ ਲਈ ਵੱਖ-ਵੱਖ ਕੰਮ ਵੰਡੇ ਹੋਏ ਸਨ।

ਇਹ ਵੀ ਪੜ੍ਹੋ : 2 ਭੈਣਾਂ ਨੂੰ ਸੱਪ ਨੇ ਡੰਗਿਆ, ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

ਰੋਜ਼ਾਨਾ 5-7 ਲੋਕਾਂ ਨੂੰ ਬਣਾਉਂਦੇ ਸਨ ਠੱਗੀ ਦਾ ਸ਼ਿਕਾਰ

ਬੈਂਕਾਂ 'ਚ ਨੌਕਰੀ ਦਿਵਾਉਣ ਦੇ ਨਾਂ ’ਤੇ ਗਿਰੋਹ ਦੇ ਮੈਂਬਰ ਓਪਨ ਸੋਰਸ ਵੈੱਬਸਾਈਟਾਂ ਸਾਈਨ ਡਾਟ ਕਾਮ, ਨੌਕਰੀ ਡਾਟ ਕਾਮ ਅਤੇ ਮੌਨਸਟਰ ਡਾਟ ਕਾਮ ਤੋਂ ਨੌਜਵਾਨਾਂ ਅਤੇ ਲੜਕੀਆਂ ਦਾ ਡਾਟਾ ਇਕੱਠਾ ਕਰਦੇ ਸਨ। ਇਸ ਤੋਂ ਬਾਅਦ ਫਰਜ਼ੀ ਵੈੱਬਸਾਈਟ ਬਣਾ ਕੇ ਲੋਕਾਂ ਤੋਂ ਠੱਗੇ ਹੋਏ ਪੈਸੇ ਮੰਗਵਾਉਣ ਲਈ ਗਰੀਬ ਲੋਕਾਂ ਦੇ ਬੈਂਕ ਖਾਤੇ ਖੋਲ੍ਹਦੇ ਸਨ। ਇਸ ਦੇ ਬਦਲੇ ਉਹ ਉਨ੍ਹਾਂ ਨੂੰ 400 ਤੋਂ 500 ਰੁਪਏ ਦਿੰਦੇ ਸਨ। ਇਸ ਤੋਂ ਬਾਅਦ ਕਾਲ ਸੈਂਟਰ 'ਚ ਬੈਠ ਕੇ ਗਿਰੋਹ ਦੇ ਮੈਂਬਰ ਬਾਇਓਡਾਟਾ ਦੇਖ ਕੇ ਰੋਜ਼ਾਨਾ 800 ਤੋਂ ਇਕ ਹਜ਼ਾਰ ਲੋਕਾਂ ਨੂੰ ਫੋਨ ਕਰਦੇ ਸਨ। ਇਨ੍ਹਾਂ 'ਚੋਂ 5-7 ਨੌਜਵਾਨ ਜਾਲ ਵਿਚ ਫਸ ਜਾਂਦੇ ਸਨ। ਗਿਰੋਹ ਦੇ ਮੈਂਬਰ ਨੌਕਰੀ ਲਈ ਉਨ੍ਹਾਂ ਦੇ ਨਾਂ ਸ਼ਾਰਟਲਿਸਟ ਕਰਕੇ ਠੱਗੀ ਮਾਰਨ ਲਈ ਉਨ੍ਹਾਂ ਕੋਲੋਂ ਕਾਗਜ਼ ਮੰਗਦੇ ਸਨ। ਨੌਕਰੀ ਲਈ ਵੱਖ-ਵੱਖ ਚਾਰਜਿਸ ਦੇ ਨਾਂ ’ਤੇ ਨੌਜਵਾਨ ਲੜਕੇ-ਲੜਕੀਆਂ ਤੋਂ ਗਰੀਬ ਲੋਕਾਂ ਦੇ ਖਾਤੇ ਵਿਚ ਪੈਸੇ ਜਮ੍ਹਾ ਕਰਵਾਉਂਦੇ ਸਨ ਤੇ ਬਾਅਦ ਵਿਚ ਕੱਢਵਾ ਲੈਂਦੇ ਸਨ।

ਇਹ ਵੀ ਪੜ੍ਹੋ : ਕਿਸਾਨਾਂ ਦਾ ਫੁੱਟਿਆ ਗੁੱਸਾ, ਦੋਵੇਂ ਗੇਟ ਬੰਦ ਕਰ ਨਹਿਰੀ ਵਿਭਾਗ ਦੇ ਐਕਸੀਅਨ ਤੇ ਸਟਾਫ਼ ਨੂੰ ਬਣਾਇਆ ਬੰਧਕ

2 B.Com., 2 B.A. ਤੇ ਇਕ 12ਵੀਂ ਪਾਸ

ਪੰਕਜ : ਬੀ.ਕਾਮ. ਕੀਤੀ ਹੈ। ਧੋਖਾਦੇਹੀ ਲਈ ਆਪਣੇ ਖੁਦ ਦੇ 6 ਬੈਂਕ ਖਾਤੇ ਖੁੱਲ੍ਹਵਾਏ। ਇਸ ਤੋਂ ਬਾਅਦ ਅਰੁਣ ਤਿਆਗੀ ਨੂੰ ਧੋਖਾਦੇਹੀ ਕਰਨ ਲਈ ਖਾਤਾ ਨੰਬਰ ਦਿੱਤਾ ਗਿਆ। ਬੈਂਕ ਖਾਤੇ 'ਚ 8 ਹਜ਼ਾਰ ਰੁਪਏ ਦੀ ਠੱਗੀ 'ਚੋਂ 5 ਫ਼ੀਸਦੀ ਹਿੱਸਾ ਮਿਲਦਾ ਸੀ।

ਅਰੁਣ ਤਿਆਗੀ : ਬੀ.ਕਾਮ. ਕੀਤੀ ਹੈ। ਪੰਕਜ ਤੋਂ ਬੈਂਕ ਖਾਤਾ ਲੈ ਕੇ ਅੱਗੇ ਅਲੋਕ ਨੂੰ ਦੇ ਦਿੰਦਾ ਸੀ। ਅਲੋਕ ਇਕ ਖਾਤੇ 'ਚ 15 ਹਜ਼ਾਰ ਤੇ ਪੰਕਜ ਨੂੰ 8 ਹਜ਼ਾਰ ਰੁਪਏ ਦਿੰਦਾ ਸੀ।

ਮ੍ਰਿਣਾਲ ਸ਼ਰਮਾ : ਮੁਲਜ਼ਮ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਅਲੋਕ ਦੇ ਨਾਲ ਕਾਲ ਸੈਂਟਰ ਵਿਚ ਟੀਮ ਲੀਡਰ ਵਜੋਂ ਕੰਮ ਕੀਤਾ। ਨੌਜਵਾਨਾਂ ਨੂੰ ਫਸਾਉਣ ਲਈ ਚੰਗੀ ਅੰਗਰੇਜ਼ੀ ਬੋਲਦਾ ਹੈ।

ਅਲੋਕ ਕੁਮਾਰ : ਮੁਲਜ਼ਮ ਨੇ ਬੀ.ਏ. ਕੀਤੀ ਹੈ। ਅਲੋਕ ਗੈਂਗ ਦਾ ਸਰਗਣਾ ਹੈ ਤੇ ਕਾਲ ਸੈਂਟਰ ਚਲਾਉਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News