ਜਨਮ ਦਿਨ ਦੀ ਪਾਰਟੀ ਮਗਰੋਂ 4 ਦੋਸਤਾਂ ਨਾਲ ਵਾਪਰਿਆ ਭਾਣਾ, ਫਲਾਈਓਵਰ ਤੋਂ ਹੇਠਾਂ ਡਿੱਗੀ ਕਾਰ, 1 ਦੀ ਮੌਤ
Monday, Sep 02, 2024 - 06:07 AM (IST)
ਲੁਧਿਆਣਾ (ਜ. ਬ.) : ਜਨਮ ਦਿਨ ਦੀ ਪਾਰਟੀ ਕਰ ਕੇ ਘਰ ਵਾਪਸ ਆ ਰਹੇ 4 ਦੋਸਤਾਂ ਦੀ ਓਵਰਸਪੀਡ ਹੌਂਡਾ ਸਿਟੀ ਕਾਰ ਦੱਖਣੀ ਬਾਈਪਾਸ ’ਤੇ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 1 ਨੌਜਵਾਨ ਦੀ ਮੌਤ ਹੋ ਗਈ, ਜਦਕਿ 3 ਦੋਸਤ ਜ਼ਖਮੀ ਹੋ ਗਏ।
ਮ੍ਰਿਤਕ ਅਗਰ ਨਗਰ ਦਾ ਰਹਿਣ ਵਾਲਾ ਬਕੁਲ ਜਿੰਦਲ ਹੈ, ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ। ਸੂਚਨਾ ਤੋਂ ਬਾਅਦ ਥਾਣਾ ਪੀ. ਏ. ਯੂ. ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਦਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਐਤਵਾਰ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਦੱਖਣੀ ਭਾਰਤ 'ਚ ਹੜ੍ਹ ਨੇ ਮਚਾਈ ਤਬਾਹੀ, PM ਮੋਦੀ ਨੇ ਤੇਲੰਗਾਨਾ-ਆਂਧਰਾ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਨੂੰ 4 ਦੋਸਤ ਆਪਣੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਸਨ। ਉਨ੍ਹਾਂ ਨੇ ਜਨਮ ਦਿਨ ਸਾਊਥ ਸਿਟੀ ਮਾਰਕੀਟ ’ਚ ਮਨਾਇਆ, ਜਿਸ ਤੋਂ ਬਾਅਦ ਉਹ ਹੌਂਡਾ ਸਿਟੀ ਕਾਰ ’ਚ ਘੁੰਮਣ ਲਈ ਨਿਕਲੇ। ਨੌਜਵਾਨ ਕਾਰ ਲੈ ਕੇ ਦੱਖਣੀ ਬਾਈਪਾਸ ਦੇ ਫਲਾਈਓਵਰ ’ਤੇ ਚਲੇ ਗਏ। ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ। ਜਿਉਂ ਹੀ ਉਹ ਫਲਾਈਓਵਰ ਤੋਂ ਯੂ-ਟਰਨ ਲੈਣ ਲੱਗੇ ਤਾਂ ਤੇਜ਼ ਰਫਤਾਰ ਕਾਰਨ ਕਾਰ ’ਤੇ ਕੰਟਰੋਲ ਨਹੀਂ ਰਿਹਾ ਅਤੇ ਕਾਰ ਪਲਟ ਗਈ ਅਤੇ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ।
ਐੱਸ. ਐੱਚ. ਓ. ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਡਰਾਈਵਿੰਗ ਸੀਟ ਸਮੇਤ ਅਗਲੀਆਂ ਸੀਟਾਂ ’ਤੇ ਬੈਠੇ ਨੌਜਵਾਨਾਂ ਨੂੰ ਸੀਟ ਬੈਲਟ ਲੱਗੀ ਹੋਣ ਕਾਰਨ ਮਾਮੂਲੀ ਸੱਟਾਂ ਲੱਗੀਆਂ ਹਨ। ਸੀਟ ਬੈਲਟ ਤੋਂ ਬਿਨਾਂ ਪਿਛਲੀ ਸੀਟਾਂ ’ਤੇ ਬੈਠੇ ਬਕੁਲ ਅਤੇ ਉਸ ਦਾ ਇਕ ਹੋਰ ਦੋਸਤ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਬਕੁਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8