ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

Sunday, May 30, 2021 - 10:58 AM (IST)

ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

ਬਲਾਚੌਰ (ਜ.ਬ.,ਤਰਸੇਮ ਕਟਾਰੀਆ)- ਬਲਾਚੌਰ ਦੇ ਵਾਰਡ ਨੰਬਰ 4 ਅਤੇ ਵਾਰਡ ਨੰਬਰ 7 ਦੇ ਰਹਿਣ ਵਾਲੇ ਨੌਜਵਾਨਾਂ ਦੇ ਦਰਿਆਂ ’ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਇਹ ਨੌਜਵਾਨ ਸ਼ਨੀਵਾਰ ਅੱਤ ਦੀ ਪੈ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਪਿੰਡ ਔਲੀਆਪੁਰ ਲਾਗੇ ਸਤਲੁਜ ਦਰਿਆ ’ਤੇ ਨਹਾਉਣ ਗਏ ਸਨ ਪਰ ਦਰਿਆ ਦੇ ਤੇਜ਼ ਵਹਾਅ ਦੀ ਲਪੇਟ ’ਚ ਆਉਣ ਕਾਰਨ ਬਾਹਰ ਨਾ ਨਿਕਲ ਸਕੇ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼

PunjabKesari

ਡੀ. ਐੱਸ. ਪੀ. ਬਲਾਚੌਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ 4 ਨੌਜਵਾਨ ਮੌਨੀ ਹੈਪੀ, ਸੰਦੀਪ ਅਤੇ ਨਿਤਨ ਕੁਮਾਰ ਜਿਹੜੇ ਕਿ ਔਲੀਆਪੁਰ ਬਾਹੱਦ ਰਕਬਾ ’ਚ ਚੱਲ ਰਹੇ ਸਤਲੁਜ ਦਰਿਆ ਵਿਚ ਨਹਾਉਣ ਸਮੇਂ ਲਾਪਤਾ ਹੋ ਗਏ ਸਨ। ਬਾਅਦ ਦੁਪਹਿਰ ਸ਼ਾਮ ਦੇ ਕਰੀਬ 7 ਵਜੇ ਚਾਰਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਸਤਲੁਜ ਦਰਿਆ ’ਚੋਂ ਰੋਪੜ ਤੋਂ ਗੋਤਾਖੋਰਾਂ ਨੇ ਕੱਢੀਆਂ। ਦਰਿਆ ਕਿਨਾਰੇ ਖੜ੍ਹੇ ਮੋਟਰਸਾਈਕਲਾਂ ਉੱਪਰ ਲਾਪਤਾ ਨੌਜਵਾਨਾਂ ਦੇ ਕੱਪੜੇ ਅਤੇ ਚੱਪਲਾਂ ਸਣੇ ਬੂਟ ਵੀ ਬਰਾਮਦ ਹੋਏ ਹਨ। ਪੁਲਸ ਵੱਲੋਂ ਦਰਿਆ ਵਿਚ ਲਾਪਤਾ ਨੌਜਵਾਨਾਂ ਦੀ ਭਾਲ ਲਈ ਰੋਪੜ ਤੋਂ ਗੋਤਾਖੋਰਾਂ ਦੀ ਟੀਮ ਨੂੰ ਮੰਗਵਾਇਆ ਗਿਆ ਸੀ ।

ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਖ਼ਬਰ ਲਿਖੇ ਜਾਣ ਤੱਕ ਸਦਰ ਪੁਲਸ ਦੇ ਮੁਖੀ ਅਵਤਾਰ ਸਿੰਘ ਏ. ਐੱਸ. ਆਈ. ਕੇਵਲ ਕ੍ਰਿਸ਼ਨ ਅਤੇ ਏ. ਐੱਸ. ਆਈ. ਜਰਨੈਲ ਸਿੰਘ ਸਮੇਤ ਪੁਲਸ ਪਾਰਟੀ ਨੇ ਦਰਿਆ ’ਚੋਂ ਗੋਤਾਖੋਰਾਂ ਵੱਲੋਂ ਕੱਢੀਆਂ ਚਾਰੇ ਲਾਸ਼ਾਂ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ। ਮੌਕੇ ’ਤੇ ਜਾ ਕੇ ਵੇਖਿਆ ਕਿ ਚਾਰੇ ਮ੍ਰਿਤਕਾਂ ਦੀ ਉਮਰ 17 ਸਾਲ ਤੋਂ ਲੈ ਕੇ 20-22 ਸਾਲ ਦੇ ਕਰੀਬ ਹੈ, ਜੋ ਆਪਣੇ ਮਾਪਿਆਂ ਨੂੰ ਕਿਸੇ ਹੋਰ ਥਾਂ ਉਤੇ ਜਾਣ ਬਾਰੇ ਦੱਸ ਕੇ ਗਏ ਸਨ ਪਰ ਉਹ ਸਤਲੁਜ ਦਰਿਆ ਉਤੇ ਨਹਾਉਣ ਵਾਸਤੇ ਚਲੇ ਗਏ ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਦਿਹਾਂਤ

 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

shivani attri

Content Editor

Related News