ਨਸ਼ੀਲੇ ਪਦਾਰਥਾਂ ਸਣੇ 4 ਗ੍ਰਿਫਤਾਰ
Friday, Jun 09, 2017 - 08:34 AM (IST)
ਜਲੰਧਰ, (ਪ੍ਰੀਤ)— ਨਸ਼ਾ ਵਿਰੋਧੀ ਮੁਹਿੰਮ ਅਧੀਨ ਅੱਜ ਜਲੰਧਰ ਦਿਹਾਤੀ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਨਸ਼ੀਲਾ ਪਾਊਡਰ ਤੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਲੰਧਰ ਦਿਹਾਤ ਦੀ ਸਬ-ਡਵੀਜ਼ਨ ਕਰਤਾਰਪੁਰ ਦੇ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਇੰਸ. ਸੁਰਜੀਤ ਸਿੰਘ ਦੀ ਅਗਵਾਈ ਵਿਚ ਚੌਕੀ ਜੰਡੂਸਿੰਘਾ ਦੇ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ ਨੇ ਜੰਡੂਸਿੰਘਾ ਇਲਾਕੇ ਵਿਚ ਨਾਕਾਬੰਦੀ ਦੌਰਾਨ ਹਨੀ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਬੁੰਗਾ ਕਾਲੋਨੀ ਦੀਪ ਨਗਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਾਊਡਰ ਤੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਕੁਲਬੀਰ ਸਿੰਘ ਨੇ ਪਿੰਡ ਪਾਹੜਾ ਨੇੜਿਓਂ ਸ਼ਿੰਦਰ ਸਿੰਘ ਉਰਫ ਤੋਤਾ ਪੁੱਤਰ ਸਵਰਨ ਸਿੰਘ ਵਾਸੀ ਬੂਟਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਕੇ 100 ਗ੍ਰਾਮ ਨਸ਼ੀਲਾ ਪਾਊਡਰ, ਏ. ਐੱਸ. ਆਈ. ਕੁਲਵੰਤ ਸਿੰਘ ਨੇ ਪਿੰਡ ਲਿੱਧੜਾਂ ਕੋਲੋਂ ਜਸਵੰਤ ਸਿੰਘ ਉਰਫ ਬੱਬੂ ਪੁੱਤਰ ਲਛਮਣ ਸਿੰਘ ਵਾਸੀ ਬੂਟਾ ਪਿੰਡ ਕਪੂਰਥਲਾ ਨੂੰ ਗ੍ਰਿਫਤਾਰ ਕਰ ਕੇ 35 ਗ੍ਰਾਮ ਨਸ਼ੀਲਾ ਪਾਊਡਰ ਤੇ ਏ. ਐੱਸ. ਆਈ. ਹਰਦੀਪ ਸਿੰਘ ਨੇ ਨੂਰਪੁਰ ਅੱਡਿਓਂ ਸੰਦੀਪ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਦਕੋਹਾ ਨੂੰ ਗ੍ਰਿਫਤਾਰ ਕਰ ਕੇ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਐੱਨ. ਡੀ. ਪੀ. ਏ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤੇ ਗਏ ਹਨ। ਡੀ. ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਨਸ਼ੀਲੇ ਪਾਊਡਰ ਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਮੁਲਜ਼ਮ ਸ਼ਿੰਦਰ ਉਰਫ ਤੋਤਾ ਦੇ ਖਿਲਾਫ ਪਹਿਲਾਂ ਵੀ ਕਪੂਰਥਲਾ ਤੇ ਜਲੰਧਰ ਵਿਚ ਕਰੀਬ 6 ਕੇਸ ਦਰਜ ਹਨ।
