ਲੁੱਟ-ਖੋਹ ਤੇ ਹੱਤਿਆ ਦੀ ਕੋਸ਼ਿਸ਼ ਦੇ 4 ਦੋਸ਼ੀ ਪ੍ਰੋਡਕਸ਼ਨ ਵਾਰੰਟ ''ਤੇ ਗ੍ਰਿਫ਼ਤਾਰ
Thursday, Oct 26, 2017 - 12:51 AM (IST)
ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਨੇ ਪਟਿਆਲਾ ਵਿਖੇ ਗ੍ਰਿਫ਼ਤਾਰ ਲੁਟੇਰਾ ਗਿਰੋਹ ਦੇ 4 ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਦੋਸ਼ੀਆਂ ਸੰਜੀਵ ਕੁਮਾਰ ਉਰਫ ਮਿੰਟਾ ਗੁੱਜਰ ਪੁੱਤਰ ਦੇਸ ਰਾਜ ਵਾਸੀ ਰਵਿਦਾਸ ਨਗਰ ਹੁਸ਼ਿਆਰਪੁਰ, ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਜਮਸ਼ੇਰ ਨਜ਼ਦੀਕ ਜਲੰਧਰ ਕੈਂਟ, ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਉੱਪਲ ਜਗੀਰ ਥਾਣਾ ਨੂਰਮਹਿਲ ਨੂੰ ਪੁਲਸ ਨੇ ਗੜ੍ਹਸ਼ੰਕਰ ਦੇ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਦੀ ਅਦਾਲਤ 'ਚ ਪੇਸ਼ ਕਰ ਕੇ ਦੋਸ਼ੀਆਂ ਦਾ 4 ਦਿਨ ਦਾ ਰਿਮਾਂਡ ਲੈ ਲਿਆ ਹੈ।
