ਸਮਝੌਤਾ ਐਕਸਪ੍ਰੈੱਸ ਦੇ ਰੇਲਵੇ ਟ੍ਰੈਕ ਤੋਂ 15 ਕਰੋੜ ਦੀ ਹੈਰੋਇਨ ਜ਼ਬਤ

Tuesday, Aug 06, 2019 - 01:09 AM (IST)

ਸਮਝੌਤਾ ਐਕਸਪ੍ਰੈੱਸ ਦੇ ਰੇਲਵੇ ਟ੍ਰੈਕ ਤੋਂ 15 ਕਰੋੜ ਦੀ ਹੈਰੋਇਨ ਜ਼ਬਤ

ਅੰਮ੍ਰਿਤਸਰ,(ਨੀਰਜ): ਸੋਮਵਾਰ ਨੂੰ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੇ ਰੇਲਵੇ ਟ੍ਰੈਕ ਤੋਂ ਜੀ. ਆਰ. ਪੀ. ਟੀਮ ਨੇ 3 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 15 ਕਰੋੜ ਮੰਨੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਬਾਰਡਰ ਦੀ ਜ਼ੀਰੋ ਲਾਈਨ ਤੋਂ ਅਟਾਰੀ ਸਟੇਸ਼ਨ ਤੱਕ ਲਗਭਗ 2 ਕਿਲੋਮੀਟਰ ਤੱਕ ਦਾ ਰੇਲਵੇ ਟ੍ਰੈਕ ਹੈ, ਜਿੱਥੇ ਕਿਸੇ ਯਾਤਰੀ ਨੇ ਹੈਰੋਇਨ ਦੀ ਖੇਪ ਫੜੇ ਜਾਣ ਦੇ ਡਰ ਤੋਂ ਸੁੱਟ ਦਿੱਤੀ ਪਰ ਟਰੇਨ ਦੇ ਨਾਲ ਚੱਲਣ ਵਾਲੀ ਗਾਰਡ ਟੀਮ ਨੇ ਇਸ ਨੂੰ ਬਰਾਮਦ ਕਰ ਲਿਆ ਹੈ।


Related News