ਇਰਾਕ 'ਚ ਕਤਲ ਕੀਤੇ ਗਏ 39 ਭਾਰਤੀਆਂ 'ਚ 31 ਪੰਜਾਬੀ, ਸਾਹਮਣੇ ਆਈ ਸੂਚੀ
Tuesday, Mar 20, 2018 - 01:48 PM (IST)
ਹੁਸ਼ਿਆਰਪੁਰ(ਅਮਰਿੰਦਰ)— ਕਰੀਬ 4 ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੋਸੂਲ 'ਚ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਦੇ ਚੰਗੁਲ 'ਚ ਫਸ ਲਾਪਤਾ ਚੱਲ ਰਹੇ 39 ਭਾਰਤੀਆਂ ਦੇ ਬਾਰੇ ਮੰਗਲਵਾਰ ਦੁਪਹਿਰ ਰਾਜ ਸਭਾ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਿਵੇਂ ਹੀ ਬਿਆਨ ਦਿੱਤਾ ਇਰਾਕ 'ਚ ਸਾਰੇ 39 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਇਸ ਨੂੰ ਸੁਣਦੇ ਹੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ 'ਚ ਹਾਹਾਕਾਰ ਮਚ ਗਈ। ਇਨ੍ਹਾਂ 39 ਭਾਰਤੀਆਂ 'ਚ ਹੁਸ਼ਿਆਰਪੁਰ ਦੇ 2 ਨੌਜਵਾਨ ਕਮਲਜੀਤ ਸਿੰਘ ਅਤੇ ਗੁਰਦੀਪ ਸਿੰਘ ਸਮੇਤ 31 ਪੰਜਾਬ ਦੇ ਹੀ ਹਨ।
ਹੁਸ਼ਿਆਰਪੁਰ ਦੇ ਕਮਲਜੀਤ ਸਿੰਘ ਦੀ ਮਾਂ ਸੰਤੋਸ਼ ਕੁਮਾਰੀ ਅਤੇ ਪਿਤਾ ਪ੍ਰੇਮ ਸਿੰਘ, ਹੁਸ਼ਿਆਰਪੁਰ ਜ਼ਿਲੇ ਦੇ ਹੀ ਪਿੰਡ ਜੈਤਪੁਰ ਦੇ ਹੀ ਨੌਜਵਾਨ ਗੁਰਦੀਪ ਸਿੰਘ ਦੀ ਪਤਨੀ ਅਨੀਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਭਾਰਤ ਸਰਕਾਰ ਸਾਨੂੰ ਕਿਉਂ ਇੰਨੇ ਸਾਲਾਂ ਤੋਂ ਵਰਗਲਾ ਰਹੀ ਸੀ ਕਿ ਸਾਰੇ 39 ਭਾਰਤੀ ਸੁਰੱਖਿਅਤ ਹਨ। ਜਦੋਂ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਡੀ. ਐੱਨ. ਏ. ਟੈਸਟ ਦੇ ਸੈਂਪਲ ਮਿਲਣ ਦੇ ਬਾਅਦ ਹੁਣ ਸਬੂਤ ਦੇ ਨਾਲ ਬਿਆਨ ਦੇ ਰਹੀ ਹੈ ਤਾਂ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ।
ਇਹ ਰਹੀ ਪੰਜਾਬ ਦੇ ਨੌਜਵਾਨਾਂ ਦੀ ਸੂਚੀ
| ਨਾਮ | ਸ਼ਹਿਰ |
| ਕਮਲਜੀਤ ਸਿੰਘ | ਹੁਸ਼ਿਆਰਪੁਰ |
| ਗੁਰਦੀਪ ਸਿੰਘ | ਹੁਸ਼ਿਆਰਪੁਰ |
| ਨਿਸ਼ਾਨ ਸਿੰਘ | ਅੰਮ੍ਰਿਤਸਰ |
| ਮਨਜਿੰਦਰ ਸਿੰਘ | ਅੰਮ੍ਰਿਤਸਰ |
| ਜਤਿੰਦਰ ਸਿੰਘ | ਅੰਮ੍ਰਿਤਸਰ |
| ਹਰਸਿਮਰਨਜੀਤ ਸਿੰਘ | ਅੰਮ੍ਰਿਤਸਰ |
| ਸੋਨੂੰ | ਅੰਮ੍ਰਿਤਸਰ |
| ਗੁਰਚਰਨ ਸਿੰਘ | ਅੰਮ੍ਰਿਤਸਰ |
| ਰਣਜੀਤ ਸਿੰਘ | ਅੰਮ੍ਰਿਤਸਰ |
| ਕੰਵਲਜੀਤ ਸਿੰਘ | ਬਟਾਲਾ |
| ਹਰੀਸ਼ ਕੁਮਾਰ | ਬਟਾਲਾ |
| ਮਲਕੀਤ ਸਿੰਘ | ਬਟਾਲਾ |
| ਰਾਕੇਸ਼ | ਗੁਰਦਾਸਪੁਰ |
| ਧਰਮਿੰਦਰ ਕੁਮਾਰ | ਗੁਰਦਾਸਪੁਰ |
| ਗੋਬਿੰਦ ਸਿੰਘ | ਕਪੂਰਥਲਾ |
| ਬਲਵੰਤ ਰਾਏ | ਜਲੰਧਰ |
| ਕੁਲਵਿੰਦਰ ਸਿੰਘ | ਜਲੰਧਰ |
| ਰੂਪਲਾਲ | ਜਲੰਧਰ |
| ਸੁਰਜੀਤ ਸਿੰਘ | ਜਲੰਧਰ |
| ਦਵਿੰਦਰ ਸਿੰਘ | ਜਲੰਧਰ |
| ਰਵਿੰਦਰ ਕੁਮਾਰ | ਜਲੰਧਰ |
| ਪ੍ਰੀਤਪਾਲ ਸ਼ਰਮਾ | ਧੁਰੀ |
| ਅਮਨ ਕੁਮਾਰ | ਹਿਮਾਚਲ ਪ੍ਰਦੇਸ਼ |
| ਇੰਦਰਜੀਤ | ਹਿਮਾਚਲ ਪ੍ਰਦੇਸ਼ |
| ਸੰਦੀਪ ਕੁਮਾਰ | ਹਿਮਾਚਲ ਪ੍ਰਦੇਸ਼ |
| ਸੰਦੀਪ | ਬਿਹਾਰ |
