ਦਸੂਹਾ 'ਚ ਵੱਡੀ ਵਾਰਦਾਤ, ਡਿਲਿਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕ ’ਤੇ ਕੀਤੀ 38 ਲੱਖ ਦੀ ਲੁੱਟ

Sunday, Jul 30, 2023 - 07:03 PM (IST)

ਦਸੂਹਾ 'ਚ ਵੱਡੀ ਵਾਰਦਾਤ, ਡਿਲਿਵਰੀ ਬੁਆਏ ਕੋਲੋਂ ਪਿਸਤੌਲ ਦੀ ਨੋਕ ’ਤੇ ਕੀਤੀ 38 ਲੱਖ ਦੀ ਲੁੱਟ

ਦਸੂਹਾ (ਝਾਵਰ)- ਦਸੂਹਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸੂਹਾ ਦੇ ਕੰਡੀ ਖੇਤਰ ਦੇ ਪਿੰਡ ਰਾਮਪੁਰ ਹਲੇਡ ਦੇ ਲਿੰਕ ਰੋਡ ’ਤੇ ਕਾਫ਼ੀ ਜੰਗਲੀ ਖੇਤਰ ਸਨ। ਇਥੇ ਇਕ ਕਾਰ ਸਵਾਰ ਦੀ ਮਿਲੀਭੁਗਤ ਨਾਲ 2 ਸਕੂਲੀ ਸਵਾਰਾਂ ਨੇ ਇਕ ਡਿਲਿਵਰੀ ਬੁਆਏ ਭਰਤ ਸੈਨੀ ਵਾਸੀ ਖੇਤਲਾ ਰਾਜਸਥਾਨ ਤੋਂ ਗਹਿਣਿਆਂ ਸਮੇਤ 38.40 ਲੱਖ ਦੀ ਪਿਸਤੌਲ ਦੀ ਨੋਕ ’ਤੇ ਲੁੱਟ ਲਿਆ। ਇਸ ਸਬੰਧ ’ਚ ਡੀ. ਐੱਸ. ਪੀ. ਬਲਵੀਰ ਸਿੰਘ, ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡਿਲਿਵਰੀ ਬੁਆਏ ਭਰਤ ਸੈਨੀ ਭਾਵਵਾਨੀ ਲੋਜੈਸਟਿਕ ਕੰਪਨੀ ਚੰਡੀਗੜ੍ਹ ਦੇ ਮਲਾਕ ਬਬੂਲ ਸਿੰਘ ਕੋਲ ਨੌਕਰੀ ਕਰਦਾ ਸੀ। ਇਸ ਦੇ ਇਲਾਵਾ 18.40 ਲੱਖ ਨਕਦੀ ਨਾਲ 20 ਲੱਖ ਦੇ ਗਹਿਣੇ ਵੀ ਸਨ।

ਉਨ੍ਹਾਂ ਮੁਤਾਬਕ ਉਹ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਇਆ ਤਾਂ ਉੱਥੇ ਉਹ ਸੋਨਾਲਿਕਾ ਕੰਪਨੀ ’ਚ ਪਾਰਸਲ ਦੇਣ ਲਈ ਪਹੁੰਚ ਗਿਆ। ਉੱਥੇ ਸੋਨਾਲਿਕਾ ਕੰਪਨੀ ਦੇ ਮੈਨੇਜਰ ਨੇ ਡਿਲਿਵਰੀ ਦੇਣ ਪਿੱਛੋਂ ਉਸ ਨੂੰ 18.40 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਉਹ ਹੁਸ਼ਿਆਰਪੁਰ ਦੇ ਬੱਸ ਸਟੈਂਡ ਪੁੱਜ ਗਿਆ। ਉੱਥੇ ਹੀ ਉਨ੍ਹਾਂ ਨੇ ਆਪਣੇ ਜਾਣਕਾਰ ਤਲਵਾੜਾ ਨਿਵਾਸੀ ਵਿਜੇ ਸਹਿਦੇਵ ਜਿਊਲਰਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਲੈਣ ਲਈ ਹੁਸ਼ਿਆਰਪੁਰ ਦੇ ਟਾਂਡਾ ਬਾਈਪਾਸ ’ਤੇ ਪਹੁੰਚਦਾ ਹਾਂ।

ਇਹ ਵੀ ਪੜ੍ਹੋ- ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ

ਜਦ ਭਰਤ ਸੈਨੀ ਉਥੇ ਪੁੱਜਾ ਤਾਂ ਉੱਥੇ 2 ਸਕੂਟੀ ਸਵਾਰ 2 ਅਣਪਛਾਤੇ ਵਿਅਕਤੀਆਂ ਨੇ ਮੂੰਹ ’ਤੇ ਕੱਪੜਾ ਬੰਨ੍ਹੀ ਰੱਖਿਆ ਸੀ। ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ’ਚ ਤਲਵਾੜਾ ਤੋਂ ਵਿਜੇ ਸਹਿਦੇਵ ਦਾ ਮੁੱਡਾ ਅਤੁਲ ਵਰਮਾ ਉੱਥੇ ਸਵਿੱਫਟ ਕਾਰ ਲੈ ਕੇ ਪਹੁੰਚ ਗਿਆ। ਤਾਂ ਅਸੀਂ ਦੋਵੇਂ ਕਾਰ ’ਚ ਸਵਾਰ ਹੋ ਕੇ ਹਰਿਆਣਾ ਕਸਬਾ ਵੱਲ ਚੱਲ ਪਏ। ਉੱਥੋਂ ਅਤੁਲ ਵਰਮਾ ਕਾਰ ਨੂੰ ਘੁਮਾਉਂਦੇ ਹੋਏ ਜੰਗਲਾਂ ਵਲ ਲੈ ਗਿਆ। ਜਦ ਅਸੀਂ ਦਸੂਹਾ ਦੇ ਪਿੰਡ ਰਾਮਪੁਰ ਹਲੇਡ ਦੇ ਲਿੰਕ ਰੋਡ ’ਤੇ ਪੁੱਜੇ ਤਾਂ ਉੱਥੇ ਅਤੁਲ ਵਰਮਾ ਨੇ ਕਾਰ ਰੋਕ ਦਿੱਤੀ। ਇਸ ਵਿਚਾਲੇ ਦੋਵੇਂ ਸਕੂਟੀ ਸਵਾਰ ਵੀ ਉੱਥੇ ਪਹੁੰਚ ਗਏ। ਜਿੱਥੇ ਇਕ ਨੌਜਵਾਨ ਨੇ ਪਹਿਲਾਂ ਪਿਸਤੌਲ ਨਾਲ ਪਹਿਲੇ ਹਵਾਈ ਫਾਇਰ ਕੀਤਾ ਅਤੇ ਦੂਜੇ ਨੇ ਮੇਰੀ ਕੰਨ੍ਹ ਦੀ ਪੁੜਪੁੜੀ ’ਤੇ ਪਿਸਤੌਲ ਰੱਖ ਕੇ ਮੇਰੇ ਕੋਲੋਂ 18.40 ਲੱਖ ਰੁਪਏ ਅਤੇ 20 ਲੱਖ ਦੇ ਗਹਿਣੇ ਲੁੱਟ ਕੇ ਉੱਥੋਂ ਫਰਾਰ ਹੋ ਗਏ। ਇਸ ਪਿੱਛੋਂ ਉਨ੍ਹਾਂ ਨੇ ਦਸੂਹਾ ਪੁਲਸ ਨੂੰ ਘਟਨਾ ਦੀ ਸਾਰੀ ਸੂਚਨਾ ਦਿੱਤੀ।

ਇਸ ਸਬੰਧੀ ਡੀ. ਐੱਸ. ਪੀ. ਬਲਵੀਰ ਸਿੰਘ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਤੁਲ ਵਰਮਾ, ਪੁੱਤਰ ਵਿਜੇ ਸਹਿਦੇਵ ਨਿਵਾਸੀ ਤਲਵਾੜਾ ਅਤੇ 3 ਹੋਰ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਘਟਨਾ ਦੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪੁਲਸ ਨਵੇਂ ਖ਼ੁਲਾਸੇ ਕਰ ਸਕਦੀ ਹੈ।

ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News