ਥਾਣੇਦਾਰ ਵਲੋਂ 35 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

Sunday, May 23, 2021 - 08:13 PM (IST)

ਥਾਣੇਦਾਰ ਵਲੋਂ 35 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ

ਫਿਰੋਜ਼ਪੁਰ(ਹਰਚਰਨ,ਬਿੱਟੂ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਖਿਲਚੀ ਜਦੀਦ ਦੇ ਇਕ ਨੌਜਵਾਨ ਨੂੰ ਪੁਲਸ ਵੱਲੋ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਰਿਵਾਰਕ ਮੈਂਬਰਾਂ ਵਲੋਂ ਥਾਣੇਦਾਰ ਅਤੇ ਏ.ਐੱਸ.ਆਈ 'ਤੇ ਦੋਸ਼ ਲਾਉਂਦਿਆਂ ਥਾਣਾ ਸਦਰ ਦਾ ਘਿਰਾਓ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ।

PunjabKesari

ਲੜਕੇ ਦੇ ਪਿਤਾ ਆਸ਼ਕ ਨੇ ਦੱਸਿਆ ਕਿ ਮੇਰਾ ਪੁੱਤਰ ਸੰਦੀਪ 22 ਮਈ ਨੂੰ ਆਪਣੇ ਘਰ ਵਿਚ ਕੰਮ ਕਰ ਰਿਹਾ ਸੀ ਥਾਣਾ ਸਦਰ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਆਪਣੇ ਪੁਲਸ ਸਾਥੀਆਂ ਸਮੇਤ ਆਇਆ ਅਤੇ ਮੇਰੇ ਲੜਕੇ ਅਤੇ ਭਤੀਜੇ ਨੂੰ ਚਿੱਟਾ ਵੇਚਣ ਦੇ ਸ਼ੱਕ ਵਿਚ ਗ੍ਰਿਫਤਾਰ ਕਰ ਥਾਣੇ ਲਿਜਾ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਮੇਰੇ ਲੜਕੇ ਦੀ ਮੌਤ ਹੋ ਗਈ। 

PunjabKesari
ਪਿਤਾ ਵਲੋਂ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਗਿਆ ਕਿ ਪਿੰਡ ਦੀ ਪੰਚਾਇਤ ਨੇ ਵੀ ਸੰਦੀਪ ਨੂੰ ਛੱਡਣ ਲਈ ਪੁਲਸ ਨੂੰ ਬੇਨਤੀ ਕੀਤੀ ਸੀ ਪਰ ਉਕਤ ਥਾਣੇਦਾਰ ਵੱਲੋਂ ਉਸ ਨੂੰ ਛੱਡਣ ਦੀ ਬਜਾਏ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ 'ਤੇ ਥਾਣੇਦਾਰ ਵਲੋਂ ਲੜਕੇ ਦੀ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰ ਵਲੋਂ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਜਦੋਂ ਏ.ਐੱਸ.ਆਈ ਸੁਖਵਿੰਦਰ ਸਿੰਘ ਵਲੋਂ ਸੰਦੀਪ ਨੂੰ ਹਸਪਤਾਲ ਲਿਆਇਆ ਗਿਆ ਸੀ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮੌਤ ਦੋ ਰੋਸ 'ਚ ਥਾਣਾ ਸਦਰ ਅੱਗੇ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਵਲੋਂ ਧਰਨਾ ਦਿੱਤਾ ਗਿਆ । ਲੜਕੇ ਦੇ ਪਿਤਾ ਅਤੇ ਧਰਨਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਨੂੰ ਬਰਖਾਸ਼ਤ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ।

PunjabKesari
ਜਦੋਂ ਇਸ ਸਬੰਧੀ ਸਰਦਾਰ ਬਰਿੰਦਰ ਸਿੰਘ ਡੀ.ਐੱਸ.ਪੀ ਸਿੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੰਦੀਪ ਉਰਫ ਜੋਰਾ ਦਾ ਚਲਾਨ ਪੇਸ਼ ਹੋਣਾ ਸੀ ਜਿਸ ਦੇ ਸਬੰਧ ਵਿਚ ਉਸ ਨੂੰ ਕੋਲ ਰੱਖਿਆ ਗਿਆ ਸੀ ਜੋ ਕਿ ਗਲਤ ਸੀ। ਬਾਕੀ ਰਿਪੋਰਟ ਪੋਸਟਮਾਰਟਮ ਤੋਂ ਬਆਦ ਆਵੇਗੀ । ਇਸ ਸੰਬਧੀ ਏ.ਐੱਸ.ਆਈ 'ਤੇ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।


author

Bharat Thapa

Content Editor

Related News